ਕਿਸਾਨਾਂ ਨੇ ਦਿਨ ਵੇਲੇ ਪਰਾਲੀ ਨੂੰ ਅੱਗ ਲਗਾ ਕੇ ਪ੍ਰਸ਼ਾਸਨ ਨੂੰ ਦਿਖਾਇਆ ਠੇਂਗਾ

Sunday, Oct 29, 2017 - 04:47 PM (IST)

ਲੋਹੀਆਂ ਖਾਸ (ਮਨਜੀਤ)— ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਛੂਟ ਦੇ ਦਿੱਤੀ ਹੋਵੇ। ਜ਼ਿਕਰਯੋਗ ਹੈ ਕਿ ਪਹਿਲਾਂ ਮਲਸੀਆਂ, ਸੁਲਤਾਨਪੁਰ, ਮੱਖੂ ਆਦਿ ਰੋਡ 'ਤੇ ਕਿਸਾਨ ਰਾਤ ਦੇ ਹਨ੍ਹੇਰੇ 'ਚ ਹੀ ਪਰਾਲੀ ਨੂੰ ਅੱਗ ਲਗਾਉਂਦੇ ਸਨ ਪਰ ਅੱਜ ਪਿੰਡ ਸਾਬੂਵਾਲ ਰੋਡ 'ਤੇ ਇਕ ਕਿਸਾਨ ਨੇ ਦਿਨ ਦੇ ਉਜਾਲੇ 'ਚ ਪਰਾਲੀ ਨੂੰ ਅੱਗ ਲਗਾ ਕੇ ਪ੍ਰਸ਼ਾਸਨ ਨੂੰ ਠੇਂਗਾ ਦਿਖਾ ਦਿੱਤਾ। 
ਇਸ ਬਾਰੇ ਨਵਨੀਤ ਕੌਰ ਬੱਲ ਐੱਸ. ਡੀ. ਐੱਮ. ਸ਼ਾਹਕੋਟ ਨੇ ਦੱਸਿਆ ਕਿ ਜਿੱਥੇ-ਜਿੱਥੇ ਵੀ ਪਰਾਲੀ ਨੂੰ ਅੱਗ ਲਗਾਈ ਗਈ, ਉਸ ਦੀ ਸੈਟੇਲਾਈਟ ਤੋਂ ਐਤਵਾਰ ਸ਼ਾਮ ਤੱਕ ਰਿਪੋਰਟ ਮਿਲ ਜਾਵੇਗੀ ਅਤੇ ਸੋਮਵਾਰ ਨੂੰ ਚੈਕਿੰਗ ਟੀਮ ਵੱਲੋਂ ਚੈੱਕ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ 'ਚ ਐੱਸ. ਡੀ. ਐੱਮ. ਨੇ ਕਿਹਾ ਕਿ ਟੀਮ ਵੱਲੋਂ ਉਨ੍ਹਾਂ ਲੋਕਾਂ ਦੀ ਵੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਬਾਅਦ ਉਸੇ ਸਮੇਂ ਖੇਤ ਨੂੰ ਵਾਹ ਦਿੱਤਾ ਸੀ।


Related News