ਬੂਟ ਪਾਲਿਸ਼ ਕਰਨ ਨੂੰ ਮਜਬੂਰ ਹੋਇਆ ਇਹ ਨਾਮੀ ਖਿਡਾਰੀ, ਕਰਨ ਔਜਲਾ ਵੀ ਕਰ ਚੁੱਕੇ ਹਨ ਮਦਦ (ਵੀਡੀਓ)
Thursday, Jul 25, 2024 - 01:11 PM (IST)
ਲੁਧਿਆਣਾ (ਵੈੱਬ ਡੈਸਕ): ਅਧਰੰਗ ਹੋਣ ਦੇ ਬਾਵਜੂਦ ਪੈਰਾ-ਕਰਾਟੇ ’ਚ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਨਾਂ ਚਮਕਾਉਣ ਵਾਲੇ ਖਿਡਾਰੀ ਤਰੁਣ ਸ਼ਰਮਾ ਨੇ ਬੂਟ ਪਾਲਿਸ਼ ਕਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਅੰਤਰਰਾਸ਼ਟਰੀ ਪੱਧਰ ’ਤੇ 18 ਸੋਨ ਤਗ਼ਮੇ ਤੇ ਹੋਰ ਤਗ਼ਮੇ ਜਿੱਤ ਚੁੱਕੇ ਤਰੁਣ ਸ਼ਰਮਾ ਨੇ ਇੱਥੋਂ ਤਕ ਕਹਿ ਦਿੱਤਾ ਕਿ "ਭਾਵੇਂ ਮੈਨੂੰ ਚਪੜਾਸੀ ਦੀ ਨੌਕਰੀ ਹੀ ਦੇ ਦਿਓ, ਮੈਂ ਉਹ ਵੀ ਕਰਨ ਲਈ ਤਿਆਰ ਹਾਂ।" ਇਸ ਮੌਕੇ ਉਸ ਨੇ ਦੱਸਿਆ ਕਿ ਉਸ ਨੂੰ ਸਰਕਾਰੀ ਵਿਭਾਗ ’ਚ ਨੌਕਰੀ ਦੀ ਆਫਰ ਮਿਲਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਖ਼ੁਲ੍ਹਵਾਉਣ ਦੇ ਹੁਕਮਾਂ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ
ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਕੰਮ ਨਾ ਕਰਨ ਤੋਂ ਬਾਅਦ ਵੀ ਖੰਨਾ ਦਾ ਰਹਿਣ ਵਾਲਾ ਤਰੁਣ ਸ਼ਰਮਾ ਘਰ ਦਾ ਖਰਚਾ ਚਲਾਉਣ ਲਈ ਸਬਜ਼ੀ ਵੇਚ ਰਿਹਾ ਹੈ। ਖੇਡਾਂ ਲਈ ਵਿਭਾਗ ਨੇ ਪੈਸੇ ਨਹੀਂ ਦਿੱਤੇ ਤਾਂ ਆਪਣੇ ਵੱਲੋਂ ਕਰਜ਼ਾ ਚੁੱਕ ਕੇ ਉਹ ਵਿਦੇਸ਼ਾਂ ’ਚ ਖੇਡਣ ਗਿਆ, ਪਰ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਉਹ ਕਰਜ਼ਾਈ ਹੋ ਗਿਆ। ਇਸ ਦੌਰਾਨ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਸਰਕਾਰਾਂ ਨੇ ਪੈਸੇ ਨਹੀਂ ਦਿੱਤੇ, ਪਰ ਪੰਜਾਬੀ ਗਾਇਕ ਕਰਨ ਔਜਲਾ ਨੇ ਚਾਰ ਦਿਨ ਪਹਿਲਾਂ ਤਰੁਣ ਸ਼ਰਮਾ ਬਾਰੇ ਪੜ੍ਹ ਕੇ ਉਸ ਨਾਲ ਸੰਪਰਕ ਕੀਤਾ ਤੇ ਉਸ ਦਾ 9 ਲੱਖ ਰੁਪਏ ਦਾ ਕਰਜ਼ਾ ਅਦਾ ਕੀਤਾ ਤਾਂ ਕਿ ਉਹ ਅੱਗੇ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਅਫ਼ਸਰਾਂ ਦੀ ਹੁਣ ਖ਼ੈਰ ਨਹੀਂ! ਗਵਰਨਰ ਕੋਲ ਪੁੱਜੀ ਸ਼ਿਕਾਇਤ; ਪੰਜਾਬ ਸਰਕਾਰ ਤੋਂ ਮੰਗੀ ਗਈ ਰਿਪੋਰਟ
ਤਰੁਣ ਸ਼ਰਮਾ ਨੇ ਦੱਸਿਆ ਕਿ ਉਹ 6 ਸਾਲ ਦਾ ਸੀ, ਜਦੋਂ ਉਸ ਨੂੰ ਬੁਖਾਰ ਚੜ੍ਹ ਗਿਆ ਸੀ ਤੇ ਬੁਖਾਰ ਦਿਮਾਗ ’ਤੇ ਚੜ੍ਹ ਜਾਣ ਕਾਰਨ ਉਸ ਦੇ ਸਰੀਰ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ। ਪਿਤਾ ਰਾਮ ਮੂਰਤੀ ਸ਼ਰਮਾ ਨੇ ਉਸ ਨੂੰ ਪੈਰਾ-ਕਰਾਟੇ ਦੀ ਖੇਡ ’ਚ ਪਾ ਦਿੱਤਾ। ਖੇਡ ਕਾਫ਼ੀ ਚੰਗੀ ਖੇਡਿਆ ਤੇ ਸਰੀਰ ਦਾ ਰੁਕਿਆ ਹਿੱਸਾ ਵੀ 50 ਫੀਸਦੀ ਚੱਲ ਪਿਆ। ਤਰੁਣ ਨੇ ਵਿਦੇਸ਼ਾਂ ’ਚ ਜਾ ਕੇ 18 ਸੋਨ ਤਗ਼ਮਿਆਂ ਦੇ ਨਾਲ-ਨਾਲ ਹੋਰ ਕਈ ਤਗ਼ਮੇ ਵੀ ਜਿੱਤੇ ਹਨ। ਜਦੋਂ ਵਿਭਾਗ ਵੱਲੋਂ ਜਾਂ ਫਿਰ ਉਸ ਕੋਲ ਪੈਸੇ ਨਾ ਹੁੰਦੇ ਤਾਂ ਉਸ ਦੇ ਪਿਤਾ ਕਰਜ਼ਾ ਚੁੱਕ ਕੇ ਵੀ ਉਸ ਨੂੰ ਵਿਦੇਸ਼ ’ਚ ਖੇਡਾਂ ਲਈ ਭੇਜਦੇ ਤਾਂ ਕਿ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕੇ। ਉਸ ਨੇ ਆਪਣੀ ਮਿਹਨਤ ਨਾਲ ਪਿਤਾ ਦਾ ਸੁਪਨਾ ਪੂਰਾ ਵੀ ਕੀਤਾ, ਪਰ ਇਸ ਦੌਰਾਨ ਉਸਦੇ ਸਿਰ ’ਤੇ 12 ਲੱਖ ਦਾ ਕਰਜ਼ਾ ਚੜ੍ਹ ਗਿਆ।
ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਸੜਕ ਕਿਨਾਰੇ ਖੜ੍ਹੀ ਕਾਰ 'ਚੋਂ ਭੈਣ-ਭਰਾ ਨੂੰ ਕੀਤਾ ਗ੍ਰਿਫ਼ਤਾਰ, ਕਰਤੂਤ ਜਾਣ ਹੋਵੋਗੇ ਹੈਰਾਨ
ਉਸ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਉਸ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਗਿਆ, ਪਰ ਨੌਕਰੀ ਨਹੀਂ ਮਿਲੀ। ਤਰੁਣ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਲਾਅਰੇ ’ਚ ਨਾ ਰੱਖਿਆ ਜਾਵੇ ਤੇ ਉਸ ਦਾ ਬਣਦਾ ਸਨਮਾਨ ਤੇ ਨੌਕਰੀ ਦਿੱਤੀ ਜਾਵੇ। ਤਰੁਣ ਨੇ ਕਿਹਾ ਕਿ ਉਹ ਸਰਕਾਰ ਨੂੰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8