ਪੇਪਰ ਲੀਕ ਹੋਣ ਮਗਰੋਂ PSEB ਹੋਇਆ ਸਖ਼ਤ, ਪ੍ਰਸ਼ਨ ਪੱਤਰਾਂ ਨੂੰ ਲੈ ਕੇ ਚੁੱਕਿਆ ਅਹਿਮ ਕਦਮ

Wednesday, Mar 01, 2023 - 12:53 AM (IST)

ਪੇਪਰ ਲੀਕ ਹੋਣ ਮਗਰੋਂ PSEB ਹੋਇਆ ਸਖ਼ਤ, ਪ੍ਰਸ਼ਨ ਪੱਤਰਾਂ ਨੂੰ ਲੈ ਕੇ ਚੁੱਕਿਆ ਅਹਿਮ ਕਦਮ

ਲੁਧਿਆਣਾ (ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ’ਚ ਇੰਗਲਿਸ਼ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋ ਜਾਣ ਤੋਂ ਬਾਅਦ ਮੁੜ ਅਜਿਹੀ ਸਥਿਤੀ ਨਾ ਪੈਦਾ ਹੋਵੇ, ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਾਲਾਨਾ ਬੋਰਡ ਪ੍ਰੀਖਿਆ ਦੇ ਬੈਂਕ ਦੀ ਸੇਫ ਕਸਟੱਡੀ ’ਚ ਰੱਖੇ ਪ੍ਰਸ਼ਨ ਪੱਤਰਾਂ ਨੂੰ ਪ੍ਰਾਪਤ ਕਰਨ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਬੋਰਡ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ 10ਵੀਂ ਕਲਾਸ ਦੇ ਜੋ ਕੇਂਦਰ ਬੈਂਕ ਦੇ 3 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਹਨ, ਉਨ੍ਹਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਸਵੇਰੇ 8.30 ਤੋਂ 9 ਵਜੇ ਤੱਕ ਰਹੇਗਾ ਅਤੇ ਜੋ ਕੇਂਦਰ 3 ਕਿਲੋਮੀਟਰ ਦੇ ਘੇਰੇ ਅੰਦਰ ਹਨ, ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਸਵੇਰੇ 9 ਤੋਂ 9.15 ਵਜੇ ਤੱਕ ਰਹੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਦਾ ਮਿਜਾਜ਼, ਜਾਣੋ ਤਾਜ਼ਾ ਅਪਡੇਟ

12ਵੀਂ ਕਲਾਸ ਦੇ ਜੋ ਕੇਂਦਰ ਬੈਂਕ ਤੋਂ 3 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਹਨ, ਉਨ੍ਹਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਦੁਪਹਿਰ 12.30 ਤੋਂ 1 ਵਜੇ ਤੱਕ ਰਹੇਗਾ, ਜਦਕਿ ਜੋ ਪ੍ਰੀਖਿਆ ਕੇਂਦਰ 3 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਹਨ, ਉਨ੍ਹਾਂ ਨੂੰ ਪ੍ਰਸ਼ਨ ਪੱਤਰ ਦੇਣ ਦਾ ਸਮਾਂ ਦੁਪਹਿਰ 1 ਤੋਂ 1.15 ਵਜੇ ਤੱਕ ਰਹੇਗਾ। ਬੋਰਡ ਨੇ ਕਿਹਾ ਕਿ ਸਮੇਂ ਦੇ ਬਦਲਾਅ ਤੋਂ ਇਲਾਵਾ ਪਹਿਲਾਂ ਜਾਰੀ ਪੱਤਰ ’ਚ ਦਿੱਤੇ ਬਾਕੀ ਨਿਰਦੇਸ਼ ਪਹਿਲਾਂ ਵਾਲੇ ਹੀ ਰਹਿਣਗੇ, ਜਿਸ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਇਸ ਸਬੰਧੀ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ, ਜਿਸ ’ਚ 10ਵੀਂ ਕਲਾਸ ਦੀ ਸਵੇਰੇ 10 ਵਜੇ ਅਤੇ 12ਵੀਂ ਕਲਾਸ ਦੀ ਸੂਚਨਾ ਦੁਪਹਿਰ 2.30 ਵਜੇ ਬੋਰਡ ਵੱਲੋਂ ਜਾਰੀ ਈਮੇਲ ਆਈ. ਡੀ. ’ਤੇ ਭੇਜੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਨਾਕਾ ਤੋੜ ਕੇ ਭੱਜੇ ਨਸ਼ਾ ਤਸਕਰ, ਥਾਣਾ ਇੰਚਾਰਜ ਨੂੰ ਲੱਗੇ ਸੀ ਕੁਚਲਣ, ਕਾਬੂ ਕਰਨ ’ਤੇ ਹੋਏ ਹੈਰਾਨੀਜਨਕ ਖ਼ੁਲਾਸੇ


author

Manoj

Content Editor

Related News