ਮੋਗਾ : ਅੱਗ ਦਾ ਕਹਿਰ, 70 ਮੋਟਰਸਾਈਕਲ ਸੜ ਕੇ ਸੁਆਹ
Wednesday, May 08, 2019 - 05:12 PM (IST)

ਮੋਗਾ (ਗੋਪੀ) - ਮੋਗਾ ਦੇ ਪਿੰਡ ਦੁਨੇਕੇ ਨੇੜੇ ਪੰਕਜ ਮੋਟਰ ਦੇ ਗੁਦਾਮ ਨੂੰ ਅੱਜ ਦੁਪਹਿਰ ਦੇ ਸਮੇਂ ਅਚਾਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਦੇਖਦੇ ਹੀ ਦੇਖਦੇ 70 ਦੇ ਕਰੀਬ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨਾਂ ਵਲੋਂ ਗੁਦਾਮ 'ਚ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।