PU Elections : NSUI ਨੇ ਪ੍ਰਧਾਨ ਦੇ ਅਹੁਦੇ ''ਤੇ ਬਣਾਈ ਲੀਡ

Wednesday, Sep 06, 2023 - 08:02 PM (IST)

ਚੰਡੀਗੜ੍ਹ- ਪੰਜਾਬ ਯੂਨੀਵਰਸਿਟੀ ਚੋਣਾਂ ਦੇ ਨਤੀਜੇ ਆ ਰਹੇ ਹਨ ਅਤੇ ਪ੍ਰਧਾਨ ਦੇ ਅਹੁਦੇ 'ਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ.) ਨੇ ਲੀਡ ਬਣਾਈ ਹੋਈ ਹੈ। ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਦੇ ਉਮੀਦਵਾਰ ਨੂੰ ਹੁਣ ਤਕ 2517 ਵੋਟਾਂ ਮਿਲੀਆਂ ਹਨ। ਐੱਨ.ਐੱਸ.ਯੂ.ਆਈ. ਦੇ ਜਤਿੰਦਰ ਸਿੰਘ 500 ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਦੂਜੇ ਸਥਾਨ 'ਤੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਸੀ.ਵਾਈ.ਐੱਸ.ਐੱਸ. ਨੂੰ 1958 ਵੋਟਾਂ ਮਿਲੀਆਂ ਹਨ ਅਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) 1934 ਵੋਟਾਂ ਨਾਲ ਤੀਜੇ ਸਥਾਨ 'ਤੇ ਹੈ। ਫਿਲਹਾਲ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। 

ਐੱਨ.ਐੱਸ.ਯੂ.ਆਈ. 500 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੀ ਹੈ ਜਿਸਦੇ ਚਲਦੇ ਉਸਦੇ ਸਪੋਰਟਾਂ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਆਪਣੀ ਜਿੱਤ ਤੈਅ ਮਨ ਦੇ ਚੱਲ ਰਹੇ ਹਨ। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਲਈ ਅੱਜ ਇਕ ਅਹਿਮ ਦਿਨ ਹੈ ਕਿਉਂਕਿ ਅੱਜ ਕੈਂਪਸ ਸਟੂਡੈਂਟਸ ਕਾਊਂਸਿਲ ਦਾ ਨਵਾਂ ਪ੍ਰਧਾਨ ਮਿਲਣ ਵਾਲਾ ਹੈ। 

ਦੱਸ ਦੇਈਏ ਕਿ ਅੱਜ ਕੈਂਪਸ ਸਟੂਡੈਂਟਸ ਕਾਊਂਸਿਲ ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਚੁਣਨ ਲਈ ਵੋਟਾਂ ਪਾਈਆਂ ਸਨ। ਉੱਥੇ ਹੀ ਉਪ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਅਹੁਦੇ ’ਤੇ 4-4 ਉਮੀਦਵਾਰ ਚੋਣ ਲੜ ਰਹੇ ਹਨ। 


Rakesh

Content Editor

Related News