ਨਹਿਰ ਨੇੜਿਓਂ ਗੋਤਾਖੋਰ ਨੂੰ ਬੰਬ ਮਿਲਣ ਨਾਲ ਫ਼ੈਲੀ ਦਹਿਸ਼ਤ
Tuesday, Feb 14, 2023 - 01:00 AM (IST)
ਲੁਧਿਆਣਾ/ਡੇਹਲੋਂ (ਰਾਜ, ਡਾ. ਪ੍ਰਦੀਪ)-ਕੈਂਡ ਨਹਿਰ ਨੇੜਿਓਂ ਇਕ ਬੰਬ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਅਤੇ ਬੰਬ ਨਿਰੋਧਕ ਦਸਤਾ ਮੌਕੇ ’ਤੇ ਪੁੱਜ ਗਏ। ਪੁਲਸ ਨੇ ਬੰਬ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਂਦਾ। ਇਸ ਤੋਂ ਬਾਅਦ ਫਾਰਮੈਲਟੀ ਪੂਰੀ ਕਰ ਕੇ ਪੁਲਸ ਨੇ ਉਕਤ ਬੰਬ ਨੂੰ ਡਿਸਪੋਜ਼ ਆਫ ਕਰਵਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦੁਬਈ ਤੋਂ ਆਈ ਫਲਾਈਟ ’ਚੋਂ ਜ਼ਬਤ ਕੀਤਾ ਲੱਖਾਂ ਦਾ ਸੋਨਾ
ਥਾਣਾ ਡੇਹਲੋਂ ਦੇ ਐੱਸ. ਐੱਚ. ਓ. ਪਰਮਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਕੈਂਡ ਨਹਿਰ ’ਤੇ ਕੁਝ ਗੋਤਾਖੋਰ ਨਹਾ ਰਹੇ ਸਨ। ਇਸ ਦੌਰਾਨ ਨਹਿਰ ਤੋਂ ਕੁਝ ਹੀ ਦੂਰ ਝਾੜੀਆਂ ’ਚ ਇਕ ਬੋਰੀ ਪਈ ਹੋਈ ਸੀ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਅੰਦਰੋਂ ਬੰਬ ਬਰਾਮਦ ਹੋਇਆ। ਉਸ ਨੂੰ ਜੰਗਾਲ ਲੱਗਾ ਹੋਇਆ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਕਾਫ਼ੀ ਪੁਰਾਣਾ ਹੈ। ਇਸ ਤੋਂ ਬਾਅਦ ਮੌਕੇ ’ਤੇ ਪੁਲਸ ਅਧਿਕਾਰੀ ਅਤੇ ਬੰਬ ਨਿਰੋਧਕ ਦਸਤਾ ਪੁੱਜਾ। ਪੁਲਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪੁਲਸ ਅਧਿਕਾਰੀਆਂ ਦੀ ਹਾਜ਼ਰੀ ’ਚ ਬੰਬ ਬੇਅਸਰ ਕਰ ਕੇ ਉਸ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਅਹਿਮ ਕਦਮ, ਗ੍ਰੈਜੂਏਸ਼ਨ ਸੈਰਾਮਨੀ ਲਈ ਫੰਡ ਕੀਤਾ ਜਾਰੀ