ਘਰ ''ਚ ਵੜ ਕੇ ਪੰਡਿਤ ਦੀ ਕੀਤੀ ਕੁੱਟਮਾਰ, ਨਾ ਮਿਲਿਆ ਇਨਸਾਫ ਤਾਂ ਫੇਸਬੁੱਕ ''ਤੇ ਲਾਈਵ ਹੋ ਕੇ ਕੱਢੀ ਭੜਾਸ

06/22/2020 6:15:16 PM

ਗੁਰੂਹਰਸਹਾਏ (ਆਵਲਾ): ਸ਼ਹਿਰ ਦੇ ਸਭ ਤੋਂ ਮਸ਼ਹੂਰ ਮੰਦਰ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪੰਡਿਤ ਨੇ ਪਿਛਲੇ ਦਿਨੀਂ ਹੋਈ ਕੁੱਟਮਾਰ ਨੂੰ ਲੈ ਕੇ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਅੱਜ ਇਨਸਾਫ ਨਾ ਮਿਲਣ 'ਤੇ ਫੇਸਬੁੱਕ ਤੇ ਲਾਈਵ ਹੋ ਕੇ ਖੂਬ ਰੋਇਆ ਹੈ।ਜਾਣਕਾਰੀ ਮੁਤਾਬਕ ਪਿਛਲੇ ਦੋ ਮਹੀਨੇ ਦੇ ਕਰੀਬ ਮੰਦਰ ਦੇ ਪੰਡਿਤ ਨੂੰ ਪੰਡਤ ਦੇ ਘਰ 'ਚ ਜੋ ਮੁਕਤਸਰ ਬਾਈਪਾਸ ਰੋਡ ਤੇ ਸਥਿਤ ਹੈ ਆਪਣੇ ਘਰ 'ਚ ਰਾਤ ਨੂੰ ਅਪਣੇ ਪਰਿਵਾਰ ਨਾਲ ਸੋ ਰਿਹਾ ਸੀ।

ਇਹ ਵੀ ਪੜ੍ਹੋ: ਜਿਸ ਸਕੂਲ 'ਚ ਕੀਤੀ ਪੜ੍ਹਾਈ, ਅੱਜ ਉਸੇ ਦਾ ਨਾਂ ਰੱਖਿਆ ਗਿਆ 'ਸ਼ਹੀਦ ਗੁਰਤੇਜ ਸਿੰਘ ਮਿਡਲ ਸਕੂਲ'

ਬੀਤੇ ਕੁਝ ਦਿਨ ਪਹਿਲਾਂ ਚਾਰ ਪੰਜ ਦੇ ਕਰੀਬ ਲੋਕਾਂ ਨੇ ਉਸ ਦੇ ਘਰ 'ਚ ਵੜ ਕੇ ਉਸ ਤੇ ਹਮਲਾ ਕਰਕੇ ਉਸ ਦੀ ਮਾਰਕੁੱਟ ਕੀਤੀ, ਜਿਸ ਤੇ ਚੱਲਦਿਆਂ ਉਸਦੀ ਬਾਹ ਦੀ ਹੱਡੀ ਟੁੱਟ ਗਈ ਅਤੇ ਸਿਰ 'ਤੇ ਕਾਫ਼ੀ ਸੱਟਾਂ ਲੱਗੀਆਂ ਇਨ੍ਹਾਂ ਲੋਕਾਂ ਨੇ ਉਸਦੇ ਪਰਿਵਾਰ ਦੇ ਮੈਂਬਰ ਨੂੰ ਕੁੱਟਿਆ।ਉਸ ਤੋਂ ਬਾਅਦ ਇਨਸਾਫ਼ ਲੈਣ ਦੇ ਲਈ ਦਰ-ਦਰ ਦੀ ਠੋਕਰਾਂ ਖਾਣ ਲੱਗਿਆ ਪਰ ਉਸਨੂੰ ਇਨਸਾਫ ਨਹੀਂ ਮਿਲਿਆ।ਕਈ ਮਹੀਨੇ ਬੀਤ ਜਾਣ ਦੇ ਇਨਸਾਫ ਨਾ ਮਿਲਣ ਦੇ ਬਾਅਦ ਮੰਦਰ ਦੇ ਪੰਡਤ ਨੇ ਅੱਜ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਮੈਨੂੰ ਸ਼ਹਿਰ ਦੇ ਕਿਸੇ ਵੱਡੇ ਲੋਕਾਂ ਨੇ ਇਨਸਾਫ ਨਹੀਂ ਦਿਵਾਇਆ। ਜਿਹੜੇ ਲੋਕ ਮੈਨੂੰ ਇਨਸਾਫ ਦਵਾਉਣ ਦੀ ਗੱਲ ਕਰ ਰਹੇ ਸੀ। ਉਨ੍ਹਾਂ ਨੇ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਇਨਸਾਫ ਨਹੀਂ ਦਿਵਾਇਆ, ਕਿਉਂਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਮਾਰਿਆ ਮੇਰੇ ਘਰ ਵਾਲਿਆਂ ਨੂੰ ਮਾਰਿਆ ਉਨ੍ਹਾਂ ਲੋਕਾਂ ਦੀ ਸ਼ਹਿਰ ਦੇ ਵੱਡੇ-ਵੱਡੇ ਲੀਡਰਾਂ ਨਾਲ ਚੰਗੀ ਜਾਣ-ਪਛਾਣ ਹੈ। ਇਸ ਦੇ ਚੱਲਦੇ ਉਸ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।

ਇਹ ਵੀ ਪੜ੍ਹੋ: ਗੁਰੂਹਰਸਹਾਏ 'ਚ ਦਿੱਤੀ ਕੋਰੋਨਾ ਨੇ ਦਸਤਕ, ਪੰਜਾਬ ਪੁਲਸ ਮੁਲਾਜ਼ਮ ਦੀ ਰਿਪੋਰਟ ਆਈ ਪਾਜ਼ੇਟਿਵ

ਫੇਸਬੁੱਕ ਤੇ ਲਾਈਵ ਹੋ ਕੇ ਪੰਡਿਤ ਜੀ ਨੇ ਭਾਵੁਕ ਸ਼ਬਦਾਂ 'ਚ ਬੋਲਿਆ ਕਿ ਮੈਨੂੰ ਇਨਸਾਫ ਨਾ ਮਿਲਣ ਕਾਰਨ ਮੈਂ ਆਪਣਾ ਅੱਜ ਘਰ ਬਾਹਰ ਛੱਡ ਕੇ ਜਾ ਰਿਹਾ ਹਾਂ, ਪਿੱਛੇ ਮੇਰੇ ਬੁੱਢੇ ਮਾਂ-ਬਾਪ ਤੇ ਪਰਿਵਾਰ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਪੰਡਿਤ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਇੱਥੋਂ ਦੇ ਲੀਡਰਾਂ ਤੱਕ ਉਸਦੀ ਗੱਲ ਪਹੁੰਚ ਸਕੇ ਤੇ ਮੈਨੂੰ ਇਨਸਾਫ਼ ਮਿਲ ਸਕੇ।ਸ਼ਹਿਰ ਦੇ ਲੋਕਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਪੰਡਤ ਨੂੰ ਜਿਨ੍ਹਾਂ ਲੋਕਾਂ ਨੇ ਮਾਰਿਆ ਕੁੱਟਿਆ ਹੈ। ਪੰਡਤ ਨੇ ਉਨ੍ਹਾਂ ਲੋਕਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਬਿਜ਼ਨੈਸ ਕੀਤਾ ਸੀ। ਬਿਜ਼ਨੈਸ ਦੇ ਚੱਲਦਿਆਂ ਲੈਣ-ਦੇਣ ਦੇ ਮਾਮਲੇ ਦੇ ਕਾਰਨ ਇਹ ਝਗੜਾ ਹੋਇਆ ਸੀ।ਪੰਡਤ ਦੇ ਇਸ ਤਰ੍ਹਾਂ ਘਰ ਛੱਡ ਕੇ ਚਲੇ ਜਾਣ ਤੇ ਸ਼ਹਿਰ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆ ਹਨ ਕਿ ਪੰਡਿਤ ਜੀ ਕਿੱਥੇ ਚਲੇ ਗਏ ਹੋਣਗੇ।ਪੰਡਿਤ ਜੀ ਨੇ ਕੁਝ ਕੀਤਾ ਤਾਂ ਨਹੀਂ ਹੋਵੇਗਾ।ਸ਼ਹਿਰ ਦੇ ਲੋਕ ਇਹ ਸਭ ਗੱਲਾਂ ਇਸ ਵਕਤ ਸੋਚ ਰਹੇ ਹਨ।


Shyna

Content Editor

Related News