ਅਦਿੱਤਯ ਇੰਸਾ ਨੂੰ ਲੈ ਕੇ ਪੰਚਕੂਲਾ ਪੁਲਸ ਦਾ ਨਵਾਂ ਅਲਟੀਮੇਟਮ

02/21/2018 12:28:33 PM

ਪੰਚਕੂਲਾ — ਪੰਚਕੂਲਾ ਸੀ.ਜੀ.ਐੱਮ. ਕੋਰਟ ਨੇ ਅਦਿੱਤਯ ਇੰਸਾ ਦੇ ਇਸ਼ਤਿਹਾਰ ਦੌਬਾਰਾ ਜਾਰੀ ਕੀਤੇ ਹਨ। ਜਿਸ ਵਿਚ ਇਹ ਫਰਮਾਨ ਜਾਰੀ ਕੀਤਾ ਹੈ ਕਿ ਜੇਕਰ ਉਹ 20 ਅਪ੍ਰੈਲ ਤੱਕ ਕੋਰਟ 'ਚ ਪੇਸ਼ ਨਾ ਹੋਇਆ ਤਾਂ ਉਸਨੂੰ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। 
ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਮੇਤ 15 ਦੋਸ਼ੀਆਂ ਨੂੰ ਅਰੈਸਟ ਵਾਰੰਟ ਦੌਬਾਰਾ ਤੋਂ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਪੰਚਕੂਲਾ 'ਚ ਹੋਈ ਹਿੰਸਾ 'ਚ ਅਦਿੱਤਯ ਇੰਸਾ ਮੁੱਖ ਸਾਜਿਸ਼ਕਾਰ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੰਚਕੂਲਾ ਪੁਲਸ ਨੇ ਪਹਿਲਾਂ ਇਕ ਲੱਖ ਦਾ ਇਨਾਮ ਰੱਖਿਆ ਸੀ, ਪਰ ਬਾਅਦ ਵਿਚ ਇਹ ਰਾਸ਼ੀ  ਵਧਾ ਕੇ 2 ਲੱਖ ਕਰ ਦਿੱਤੀ ਗਈ ਹੈ।
ਦੂਸਰੇ ਪਾਸੇ ਵਿਪਾਸਨਾ ਇੰਸਾ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਵੀ 17 ਅਗਸਤ ਦੇ ਦਿਨ ਹਿੰਸਾ ਦੀ ਸਾਜਿਸ਼ ਘੜਣ ਸਮੇਂ ਮੀਟਿੰਗ ਵਿਚ ਮੌਜੂਦ ਸੀ। ਇਸ ਮੀਟਿੰਗ ਵਿਚ ਹਨੀਪ੍ਰੀਤ, ਡਾ. ਅਦਿੱਤਯ ਇੰਸਾ ਸਮੇਤ ਹੋਰ ਕਈ ਦੋਸ਼ੀ ਸ਼ਾਮਲ ਸਨ। ਇਸ ਗੱਲ ਦੀ ਪੁਸ਼ਟੀ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਪੁਲਸ ਰਿਮਾਂਡ ਦੌਰਾਨ ਕੀਤੀ ਹੈ।


Related News