ਟਾਂਡਾ ਦੇ ਇਨ੍ਹਾਂ ਪਿੰਡਾਂ ''ਚ ਨਹੀਂ ਪੈਣਗੀਆਂ ਪੰਚਾਇਤ ਦੀਆਂ ਵੋਟਾਂ, ਜਾਣੋ ਕਿਉਂ

Monday, Oct 14, 2024 - 06:05 PM (IST)

ਟਾਂਡਾ ਉੜਮੁੜ (ਪਰਮਜੀਤ ਮੋਮੀ)- ਮੌਜੂਦਾ ਪੰਚਾਇਤੀ ਚੋਣਾਂ ਦੌਰਾਨ ਬਲਾਕ ਟਾਂਡਾ ਦੇ ਵੱਖ-ਵੱਖ ਪਿੰਡਾਂ ਵਿੱਚ ਜਿੱਥੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਵਾਸਤੇ ਲਗਾਤਾਰ ਜੱਦੋ-ਜ਼ਹਿਦ ਚੱਲ ਰਹੀ, ਉੱਥੇ ਹੀ ਬਲਾਕ ਟਾਂਡਾ ਦੇ ਕਈ ਪਿੰਡਾਂ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟਾਂ ਨਹੀਂ ਪੈਣਗੀਆਂ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਟਾਂਡਾ ਦੇ ਉੱਪ ਮੰਡਲ ਮੈਜਿਸਟਰੇਟ ਪੰਕਜ ਬਾਂਸਲ ਨੇ ਦੱਸਿਆ ਕਿ ਬਲਾਕ ਟਾਂਡਾ ਦੇ ਜਿਨਾਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਂ ਦੀ ਚੋਣ ਹੋ ਚੁੱਕੀ ਹੈ ਉਨਾਂ ਪਿੰਡਾਂ ਵਿੱਚ ਵੋਟਿੰਗ ਨਹੀਂ ਹੋਵੇਗੀ। ਉਨ੍ਹਾਂ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੱਦਾ, ਅਲਾਵਲਈਸਾ, ਸਾਹਿਬਾਜਪੁਰ ,ਪੱਤੀ ਪਸਵਾਲ, ਮਾਨਪੁਰ ਪੁਲ ਪੁਖਤਾ, ਗਿੱਲ, ਕੋਟਲੀ ਜੰਡ, ਗੰਦੂਵਾਲ, ਜਲਾਲਪੁਰ, ਜਲਾਲ ਨੰਗਲ, ਪੱਤੀ ਗਿੱਦੜ ਪਿੰਡੀ, ਢਡਿਆਲਾ ,ਰਾਏਪੁਰ, ਘੋੜਾਵਾਹਾ, ਲਿੱਤਰ, ਰਾਂਦੀਆਂ, ਰਸੂਲਪੁਰ, ਮੋਹਾ, ਬੋਦਲ ਕੋਟਲੀ, ਮਲਿਕਪੁਰ ਬੋਦਲ, ਝੱਜੀ ਪਿੰਡ, ਮੂਨਕ ਖੁਰਦ,ਪੱਤੀ ਬੋਲੇਵਾਲ, ਦਰਗਾਹੇੜੀ, ਕੁਰਾਲਾ ਖੁਰਦ, ਚਤੋਵਾਲ ਤੇ ਕੁੰਮਪੁਰ ਵਿੱਚ ਪੰਚਾਇਤੀ ਚੋਣਾਂ ਦੌਰਾਨ ਵੋਟਿੰਗ ਨਹੀਂ ਹੋਵੇਗੀ। 

ਇਹ ਵੀ ਪੜ੍ਹੋ- ਨਕੋਦਰ ਨਾਲ ਸੰਬੰਧਤ ਬਾਬਾ ਸਿੱਦੀਕੀ ਦਾ ਮੁਲਜ਼ਮ ਜੀਸ਼ਾਨ ਕਿਵੇਂ ਪਹੁੰਚਿਆ ਅਪਰਾਧ ਦੀ ਦੁਨੀਆ 'ਚ, ਖੁੱਲ੍ਹੇ ਵੱਡੇ ਰਾਜ਼ 

ਇਸ ਮੌਕੇ ਐੱਸ. ਡੀ. ਐੱਮ. ਟਾਂਡਾ ਪੰਕਜ ਬਾਂਸਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤੀ ਚੋਣਾਂ ਵਾਸਤੇ ਵੱਖ-ਵੱਖ ਪੋਲਿੰਗ ਪਾਰਟੀਆਂ ਅੱਜ 14 ਅਕਤੂਬਰ ਨੂੰ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ ਟਾਂਡਾ ਵਿਖੇ ਬਣਾਏ ਗਏ ਚੋਣ ਸੈੱਲ ਸੈਂਟਰ ਤੋਂ ਰਵਾਨਾ ਹੋਈਆਂ ਅਤੇ ਭਲਕੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਉਪਰੰਤ ਬਣਾਏ ਗਏ ਪੋਲਿੰਗ ਸਟੇਸ਼ਨਾਂ 'ਤੇ ਹੀ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨਹੀਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਪੰਚਾਇਤੀ ਚੋਣਾਂ ਸ਼ਾਂਤੀ ਪੂਰਵਕ ਕਰਵਾਉਣ ਲਈ ਪੁਲਿਸ ਪਾਰਟੀਆਂ ਤਿਆਰ ਬਰ ਤਿਆਰ ਹਨ ਹਾਂ ਅਤੇ ਇਨ੍ਹਾਂ ਚੋਣਾਂ ਦੌਰਾਨ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲੋੜ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 

ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News