ਪੰਚਾਇਤ ਯੂਨੀਅਨ ਨੇ ਸੂਬਾ ਪੱਧਰੀ ਮੀਟਿੰਗ ’ਚ ਕੀਤਾ ਵੱਡਾ ਐਲਾਨ

Saturday, Jul 29, 2023 - 05:43 PM (IST)

ਪੰਚਾਇਤ ਯੂਨੀਅਨ ਨੇ ਸੂਬਾ ਪੱਧਰੀ ਮੀਟਿੰਗ ’ਚ ਕੀਤਾ ਵੱਡਾ ਐਲਾਨ

ਅੰਮ੍ਰਿਤਸਰ (ਛੀਨਾ) : ਪੰਚਾਇਤ ਯੂਨੀਅਨ ਪੰਜਾਬ ਨੇ ਅੱਜ ਸੂਬਾ ਪੱਧਰੀ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕੀਤਾ ਤਾਂ ਉਹ ਤਾਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ। ਪੰਚਾਇਤ ਯੂਨੀਅਨ ਪੰਜਾਬ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਸਰਪੰਚ ਮਾਨਾਵਾਲਾ ਕਲਾਂ ਦੀ ਅਗਵਾਈ ’ਚ ਹੋਈ ਵਿਸ਼ਾਲ ਮੀਟਿੰਗ ਵਿਚ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਸਮੇਤ ਸੂਬੇ ਦੀਆ ਪ੍ਰਮੁੱਖ ਪੰਚਾਇਤਾਂ ਦੇ ਸਰਪੰਚ, ਬਲਾਕ ਪ੍ਰਧਾਨ ਤੇ ਹੋਰ ਨੁਮਾਇੰਦੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਪੰਚਾਇਤਾਂ ਨੂੰ ਆਪਣਾ ਸਮਾਂ ਪੂਰਾ ਕਰਨ ਦੇਵੇ ਕਿਉਂਕਿ ਅਜੇ ਬਹੁਤ ਸਾਰੇ ਵਿਕਾਸ ਕੰਮ ਅਧੂਰੇ ਪਏ ਹਨ। ਇਸ ਮੌਕੇ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਤੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਦੀ ਬੋਲੀ ਵੇਲੇ ਇਕੱਠੀ ਹੋਣ ਵਾਲੀ ਰਕਮ ’ਚੋਂ ਪੰਜਾਬ ਸਰਕਾਰ 32 ਫੀਸਦੀ ਦੀ ਬਜਾਏ 20 ਫੀਸਦੀ ਹੀ ਹਿੱਸਾ ਲਿਆ ਕਰੇ ਕਿਉਂਕਿ ਪਿੰਡਾਂ ਦਾ ਪੈਸਾ ਪਿੰਡਾਂ ਦੇ ਵਿਕਾਸ ’ਤੇ ਹੀ ਖਰਚ ਹੋਣਾ ਚਾਹੀਦਾ ਹੈ। 

ਰਿੰਕੂ ਤੇ ਰੰਧਾਵਾ ਨੇ ਆਖਿਆ ਕਿ ਕੁਝ ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪੰਚਾਇਤਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ’ਚ ਜਾਣ ਬੁੱਝ ਕੇ ਵਿਘਨ ਪਾ ਰਹੇ ਹਨ ਜਿਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਇਸ ਸਮੇਂ ਉਪ ਪ੍ਰਧਾਨ ਸਰਬਜੀਤ ਸਿੰਘ,  ਸਰਪੰਚ ਮਲਕੀਤ ਸਿੰਘ ਸਰਜਾ, ਸਰਪੰਚ ਦਿਲਬਾਗ ਸਿੰਘ ਵਡਾਲਾ ਜੋਹਲ, ਨਵਦੀਪ ਸਿੰਘ ਗਿੱਲ, ਗੁਰਕੀਰਤ ਸਿੰਘ ਮੂਧਲ, ਨਿਸ਼ਾਨ ਸਿੰਘ ਸੋਹੀ, ਸਤਨਾਮ ਸਿੰਘ ਸੇਖੋਂ ਬਰਨਾਲਾ, ਜਗਦੀਸ਼ ਸਿੰਘ ਬੱਲ, ਮਹਿੰਦਰ ਸਿੰਘ ਗੁਰਦਾਸਪੁਰ, ਹੰਸਾ ਸਿੰਘ ਫਿਰੋਜ਼ਪੁਰ, ਜਸਬੀਰ ਸਿੰਘ ਸੰਗਰੂਰ, ਪ੍ਰਮਜੀਤ ਸਿੰਘ ਲੁਧਿਆਣਾ, ਜੱਸੀ ਲੌਂਗੋਵਾਲੀਆ, ਮਾਸਟਰ ਬਲਦੇਵ ਸਿੰਘ, ਜਸਵਿੰਦਰ ਸਿੰਘ ਮੀਰਾਂਕੋਟ, ਬਖਤਾਵਰ ਸਿੰਘ, ਰਣਧੀਰ ਸਿੰਘ ਮਹਿਲ ਕਲਾਂ ਤੇ ਹੋਰ ਵੀ ਵੱਡੀ ਗਿਣਤੀ ’ਚ ਸਰਪੰਚ ਹਾਜ਼ਰ ਸਨ। 


author

Gurminder Singh

Content Editor

Related News