ਪੰਚਾਇਤੀ ਟੈਂਕੀ ’ਤੇ ਨਾਜਾਇਜ਼ ਕਬਜ਼ਾ ਰੋਕਣ ਦੀ ਰੰਜਿਸ਼ ਨੂੰ ਲੈ ਕੀਤਾ ਕ੍ਰਿਪਾਨ ਨਾਲ ਹਮਲਾ

Tuesday, Jun 08, 2021 - 02:23 PM (IST)

ਪੰਚਾਇਤੀ ਟੈਂਕੀ ’ਤੇ ਨਾਜਾਇਜ਼ ਕਬਜ਼ਾ ਰੋਕਣ ਦੀ ਰੰਜਿਸ਼ ਨੂੰ ਲੈ ਕੀਤਾ ਕ੍ਰਿਪਾਨ ਨਾਲ ਹਮਲਾ

ਲੋਪੋਕੇ (ਸਤਨਾਮ) - ਪੁਲਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਕੋਟਲਾ ’ਚ ਰੰਜਿਸ਼ ਨੂੰ ਲੈ ਕੇ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੁਰਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਕੋਟਲਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਨੇ ਸਰਕਾਰੀ ਪਾਣੀ ਵਾਲੀ ਟੈਂਕੀ ’ਤੇ ਆਪਣੇ ਪਸ਼ੂ ਬੰਨ੍ਹ ਕੇ, ਗੰਦਾ ਪਾਣੀ, ਇੱਟਾ-ਰੋੜੇ, ਰੇਤਾ ਸੁੱਟਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਦੋਂ ਅਸੀਂ ਉਸ ਨੂੰ ਉਕਤ ਸਾਰਾ ਸਾਮਾਨ ਚੁੱਕਵਾਉਣ ਲਈ ਕਿਹਾ ਤਾਂ ਉਸ ਨੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਉਨ੍ਹਾਂ ਨੇ ਦੱਸਿਆ ਕਿ 2 ਜੂਨ ਨੂੰ ਮੈਂ ਅਤੇ ਮੇਰਾ ਭਰਾ ਜੋਬਨਜੀਤ ਕਿਸੇ ਕੰਮ ਲਈ ਆਪਣੀ ਐਕਟਿਵਾ ’ਤੇ ਰਾਮਤੀਰਥ ਜਾ ਰਹੇ ਸੀ। ਰਾਸਤੇ ’ਚ ਮਨਪ੍ਰੀਤ ਸਿੰਘ, ਹੀਰਾ ਸਿੰਘ, ਲਖਵਿੰਦਰ ਸਿੰਘ ਨੇ ਕੁਝ ਅਣਪਛਾਤੇ ਵਿਆਕਤੀਆਂ ਨਾਲ ਮਿਲ ਸਾਨੂੰ ਘੇਰ ਲਿਆ। ਇਸ ਦੌਰਾਨ ਜਦੋਂ ਮਨਪ੍ਰੀਤ ਸਿੰਘ ਨੇ ਮੈਨੂੰ ਧੱਕਾ ਮਾਰਿਆ ਤਾਂ ਮੇਰੇ ਚਾਚੇ ਦਾ ਮੁੰਡਾ ਜੋਬਨਜੀਤ ਅੱਗੇ ਹੋ ਗਿਆ ਤਾਂ ਮਨਪ੍ਰੀਤ ਸਿੰਘ ਨੇ ਉਸ ਦੀ ਬਾਂਹ ’ਤੇ ਕ੍ਰਿਪਾਨ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਹ ਜਦੋਂ ਮੇਰੇ ਨਾਲ ਗੁੱਥਮ ਗੁੱਥੀ ਹੁੰਦਿਆ ਪਿਸਤੋਲ ਕੱਢਕੇ ਗੋਲੀ ਚਲਾਉਣ ਲੱਗਾ ਤਾਂ ਉਨ੍ਹਾਂ ਦਾ ਪਿਸਤੋਲ ਹੇਠਾਂ ਡਿੱਗ ਪਿਆ, ਜਿਸ ਨੂੰ ਅਸੀਂ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਇਹ ਵੀ ਦੋਸ਼ ਲਗਾਉਂਦਿਆ ਕਿਹਾ ਕਿ ਇਸ ਵੱਲੋਂ ਜੋ ਕੇਸਾਂ ਦੀ ਬੇਅਦਬੀ ਦੇ ਕਰਨ ਦੇ ਦੋਸ਼ ਲਗਾਏ ਜਾ ਰਹੇ ਉਹ ਸਰਾਸਰ ਗਲਤ ਹਨ, ਜਿਸ ਸਬੰਧੀ ਸਾਡੇ ਕੋਲ ਵੀਡੀਓ ਵੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਘਟਨਾ ਵੇਲੇ ਫੜੇ ਗਏ ਪਿਸਤੋਲ ਦੀ ਜਾਂਚ ਕਰਵਾਈ ਜਾਵੇ ਕਿ ਇਹ ਕਿਸਦਾ ਹੈ।

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

ਇਸ ਸਬੰਧੀ ਵਿਰੋਧੀ ਧਿਰ ਦੇ ਮਨਪ੍ਰੀਤ ਨਾਲ ਫੋਨ ’ਤੇ ਸੰਪਰਕ ’ਤੇ ਆਪਣਾ ਪੱਖ ਦੱਸਣ ਦੀ ਬਜਾਏ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਂ ਹਸਪਤਾਲ ਵਿੱਚ ਹਾਂ। ਇਸ ਸਬੰਧੀ ਥਾਣਾ ਰਾਜਾਸਾਂਸੀ ਦੀ ਪੁਲਸ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਦੋਹਾ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਕੋਰੋਨਾ ਪੀੜਤਾਂ ਲਈ ਵੱਡਾ ਖ਼ਤਰਾ ‘ਬਲੈਕ ਫੰਗਸ’, ਜਾਨ ਬਚਾਉਣ ਲਈ ਮਰੀਜ਼ਾਂ ਦੀਆਂ ਅੱਖਾਂ ਕੱਢੀਆਂ


author

rajwinder kaur

Content Editor

Related News