ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਕਰਨ ਦੀ ਦਿੱਤੀ ਚਿਤਾਵਨੀ
Monday, Mar 05, 2018 - 05:08 PM (IST)
ਬੁਢਲਾਡਾ (ਮਨਜੀਤ) — ਬਲਾਕ ਬੁਢਲਾਡਾ ਦੇ ਪੰਚਾਇਤ ਸਕੱਤਰਾਂ ਅਤੇ ਸੰਮਤੀ ਮੁਲਾਜ਼ਮਾਂ ਦੀ ਇਕ ਸਾਂਝੀ ਮੀਟਿੰਗ ਬੀ.ਡੀ.ਪੀ.ਓ. ਦਫਤਰ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ 4 ਮਹੀਨਿਆਂ ਦੀ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਨੇ ਸਰਕਾਰ ਪ੍ਰਤੀ ਰੋਸ ਜਾਹਰ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਇਕ ਮੰਗ ਪੱਤਰ ਬੀ.ਡੀ.ਪੀ.ਓ. ਬੁਢਲਾਡਾ ਦੇ ਨਾਮ ਦਫਤਰ ਦੀ ਸੁਪਰਡੰਟ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਸੌਂਪਿਆ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਜੇ ਉਨ੍ਹਾਂ ਦੀ ਤਨਖਾਹ 9 ਮਾਰਚ ਤੱਕ ਸਰਕਾਰ ਵੱਲੋਂ ਜਾਰੀ ਨਾ ਕੀਤੀ ਤਾਂ 12 ਮਾਰਚ ਤੋਂ ਬੀ.ਡੀ.ਪੀ.ਓ. ਦਫਤਰ ਵਿਖੇ ਧਰਨਾ ਲਾ ਕੇ ਕਲਮ ਛੋੜ ਹੜਤਾਲ ਜਾਰੀ ਕੀਤੀ ਜਾਵੇਗੀ, ਜਿਸ ਦੀ ਜਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ। ਇਸ ਮੌਕੇ ਅਜੈਬ ਸਿੰਘ ਸਰਪ੍ਰਸਤ ਪੰਚਇਤ ਸਕੱਤਰ ਯੂਨੀਅਨ, ਸਰਵਜੀਤ ਸਿੰਘ ਪੰਚਾਇਤ ਅਫਸਰ, ਬਘੇਲ ਸਿੰਘ, ਮਨਮੋਹਣ ਸਿੰਘ ਆਦਿ ਮੌਕੇ 'ਤੇ ਹਾਜ਼ਰ ਸਨ।
