ਪਿੰਡ ਮਨਸੂਰ ਦੇਵਾ ਦੀ ਪੰਚਾਇਤ ਨੇ ਪਾਸ ਕੀਤਾ ਅਨੋਖਾ ਮਤਾ, ਨਵੇਂ ਸਾਲ ਤੋਂ ਪਿੰਡ ’ਚ ਲਾਗੂ ਕੀਤਾ ਇਹ ਸਖ਼ਤ ਨਿਯਮ

12/30/2022 6:36:20 PM

ਫਿਰੋਜ਼ਪੁਰ (ਕੁਮਾਰ) : ਨਸ਼ੇ ਦੇ ਖਾਤਮੇ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਨਸੂਰ ਦੇਵਾ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਪਿੰਡ ਦੀਆਂ ਦੁਕਾਨਾਂ ’ਤੇ 1 ਜਨਵਰੀ 2023 ਤੋਂ ਤੰਬਾਕੂ, ਬੀੜੀ, ਸਿਗਰਟ, ਜਰਦਾ ਬਿਲਕੁਲ ਵੀ ਨਹੀਂ ਵਿਕੇਗਾ ਅਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਹੋਵੇਗਾ। ਗ੍ਰਾਮ ਪੰਚਾਇਤ ਦੀ ਸਰਪੰਚ ਸ਼ਰਨਜੀਤ ਕੌਰ, ਨੰਬਰਦਾਰ ਸੁਖਜਿੰਦਰ ਸਿੰਘ, ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਹੋਰਨਾਂ ਵੱਲੋਂ ਦਸਤਖਤ ਕੀਤੇ ਗਏ। ਇਸ ਫ਼ੈਸਲੇ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਦੁਕਾਨਦਾਰ ਇਸ ਫ਼ੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਇਕ ਮਹੀਨੇ ਤੱਕ ਉਸਨੂੰ ਦੁਕਾਨ ਖੋਲ੍ਹਣ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਜਸ਼ਨ ਮਨਾ ਰਿਹਾ ਸੀ ਪਰਿਵਾਰ, ਅਚਾਨਕ ਮਿਲੀ ਮੌਤ ਦੀ ਖਬਰ, ਮਚਿਆ ਚੀਕ-ਚਿਹਾੜਾ

ਲਿਖਤੀ ਰੂਪ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਹੈ ਕਿ ਪਿੰਡ ਦੀ ਸਾਂਝੀ ਥਾਂ, ਬੱਸ ਸਟੈਂਡ, ਸਕੂਲ ਦੀ ਜਗ੍ਹਾ ਵਿਚ ਸ਼ਰਾਬ, ਸਿਗਰਟ, ਸ਼ਰਾਬ ਪੀਣ ਵਾਲੇ, ਚਿੱਟਾ ਅਤੇ ਸਮੈਕ ਆਦਿ ਦਾ ਸੇਵਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਿੰਡ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਇਸ ਚੰਗੇ ਫੈਸਲੇ ਨੂੰ ਮੰਨਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਅਸੀਂ ਸਾਰੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਇਸ ਫ਼ੈਸਲੇ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਜਾਵੇ।

ਇਹ ਵੀ ਪੜ੍ਹੋ : ਜਨਵਰੀ ਦੀ ਸ਼ੁਰੂਆਤ ’ਚ ਠੰਡ ਦਿਖਾਏਗੀ ਅਸਲ ਰੰਗ, ਪੰਜਾਬ ਦੇ ਇਹ ਇਲਾਕਿਆਂ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News