ਰੱਦ ਹੋਏ ਪੱਤਰਾਂ ਨੂੰ ਦਰੁਸਤ ਕਰਾਉਣ ''ਚ ਉਮੀਦਵਾਰਾਂ ਦੀ ਖੱਜ਼ਲ-ਖੁਆਰੀ

12/29/2018 2:37:56 PM

ਅਜਨਾਲਾ (ਗੁਰਿੰਦਰ ਬਾਠ) : 30 ਦਸੰਬਰ ਨੂੰ ਪੰਜਾਬ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਵਿਚ ਹਾਈਕੋਰਟ ਵੱਡੇ ਪੱਧਰ 'ਤੇ ਰੱਦ ਹੋਈਆਂ ਨਾਮਜ਼ਦਗੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਦੇ ਸਿੱਟੇ ਵਜੋਂ ਅੱਜ ਅਜਨਾਲਾ ਦੇ ਪਿੰਡ ਦੇ ਕਈ ਪ੍ਰਭਾਵਿਤ ਉਮੀਦਵਾਰ ਜਿਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਸਨ, ਇਨਸਾਫ ਲੈਣ ਲਈ ਬਲਾਕ ਵਿਕਾਸ ਪੰਚਾਇਤ ਦਫਤਰ ਅਜਨਾਲਾ ਵਿਖੇ ਪਹੁੰਚੇ ਪਰ ਦਫਤਰ ਵੱਲੋਂ ਇੱਥੇ ਵੀ ਟਾਲ-ਮਟੋਲ ਵਾਲੀ ਨੀਤੀ ਅਪਨਾਈ ਗਈ, ਜਿਸ ਤੋਂ ਉਮੀਦਵਾਰ ਕਾਫੀ ਨਿਰਾਸ਼ ਨਜ਼ਰ ਆਏ। 
ਇੱਥੇ ਦੱਸ ਦੇਈਏ ਕਿ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ 48 ਘੰਟਿਆਂ 'ਚ ਰੱਦ ਕੀਤੇ ਨਾਮਜ਼ਦਗੀ ਪੱਤਰਾਂ ਵਿਚ ਕਮੀਆਂ ਨੂੰ ਦੂਰ ਕਰਕੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਮੁੜ ਹਾਸਲ ਕੀਤੇ ਜਾਣ ਪਰ ਉਮੀਦਵਾਰ ਇਸ ਪ੍ਰਕਿਰਿਆ 'ਚ ਖੱਜਲ-ਖੁਆਰ ਹੋ ਰਹੇ ਹਨ।


Gurminder Singh

Content Editor

Related News