ਵੋਟ ਪਾਉਂਦੀ 'ਦੁਲਹਨ' ਦੀ ਤਸਵੀਰ 'ਤੇ ਮੁੱਖ ਮੰਤਰੀ ਦੇ ਟਵੀਟ 'ਤੇ ਵਿਵਾਦ

12/31/2018 12:55:51 PM

ਫਤਿਹਗੜ੍ਹ ਸਾਹਿਬ (ਯੂ. ਐੱਨ. ਆਈ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵਿਟਰ 'ਤੇ 'ਦੁਲਹਨ' ਦੇ ਜੋੜੇ 'ਚ ਇਕ ਲੜਕੀ ਦੀ ਵੋਟ ਪਾਉਂਦਿਆਂ ਤਸਵੀਰ 'ਤੇ ਟਿੱਪਣੀ ਕਰਨ 'ਤੇ ਅੱਜ ਵਿਵਾਦ ਖੜ੍ਹਾ ਹੋ ਗਿਆ। ਮੁੱਖ ਮੰਤਰੀ ਨੇ ਟਿੱਪਣੀ ਕਰ ਕੇ ਕਿਹਾ ਸੀ,''ਗ੍ਰਾਮ ਪੰਚਾਇਤ ਚੋਣਾਂ 'ਚ ਨਵ-ਵਿਆਹੁਤਾ ਨੂੰ ਵੋਟ ਪਾਉਂਦਿਆਂ ਦੇਖ ਕੇ ਖੁਸ਼ੀ ਹੋ ਰਹੀ ਹੈ। ਆਸ ਕਰਦਾ ਹਾਂ ਕਿ ਸਾਡੇ ਨੌਜਵਾਨ ਇਸ ਤੋਂ ਦੇਸ਼ ਦੀ ਲੋਕਤੰਤਰਿਕ ਪ੍ਰਕਿਰਿਆ ਅਤੇ ਰਾਸ਼ਟਰ ਉਸਾਰੀ ਦਾ ਅਨਿੱਖੜਵਾਂ ਹਿੱਸਾ ਬਣਨ ਦੀ ਪ੍ਰੇਰਣਾ ਲੈਣਗੇ।''

PunjabKesari
ਦੱਸ ਦਈਏ ਕਿ ਇਹ ਤਸਵੀਰ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਹਲਕਾ ਅਮਲੋਹ ਦੇ ਪਿੰਡ ਝੰਬਾਲਾ ਦੇ ਬੂਥ ਨੰਬਰ 43 ਦੇ ਇਕ ਪੋਲਿੰਗ ਕੇਂਦਰ 'ਚ ਖਿੱਚੀ ਗਈ ਸੀ, ਜਦਕਿ ਚੋਣ ਕਮਿਸ਼ਨ ਨੇ ਪੋਲਿੰਗ ਕੇਂਦਰ ਦੇ ਅੰਦਰ ਫੋਟੋਗ੍ਰਾਫੀ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਸਵਾਲ ਕੀਤਾ ਕਿ ਪੋਲਿੰਗ ਕੇਂਦਰ 'ਚ ਤਸਵੀਰ ਕਿਵੇਂ ਖਿੱਚੀ ਗਈ। ਉਨ੍ਹਾਂ ਕਿਹਾ ਕਿ ਤਸਵੀਰ ਚੋਣ ਸਟਾਫ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ।


Anuradha

Content Editor

Related News