ਪੈਲੇਸ ’ਚ ਚੱਲ ਰਿਹਾ ਸੀ ਵਿਆਹ, ਲਾੜੀ ਨਾਲ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

Monday, Mar 22, 2021 - 04:09 PM (IST)

ਪੈਲੇਸ ’ਚ ਚੱਲ ਰਿਹਾ ਸੀ ਵਿਆਹ, ਲਾੜੀ ਨਾਲ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

ਮਲੇਰਕੋਟਲਾ (ਮਹਿਬੂਬ) : ਰਾਣੀ ਪੈਲੇਸ ਵਿਚ ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ਸਮਾਗਮ ਵਿਚ ਉਸ ਵੇਲੇ ਭੜਥੂ ਪੈ ਗਿਆ ਜਦੋਂ ਪੈਂਟ ਕੋਟ ਪਾਈ ਇਕ ਚੋਰ ਵਿਆਹੁਤਾ ਕੁੜੀ ਦੇ ਗਹਿਣਿਆਂ ਵਾਲਾ ਬੈਗ ਚੋਰੀ ਕਰਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮੈਰਿਜ ਪੈਲੇਸ ਵਿਖੇ ਮਲੇਰਕੋਟਲਾ ਦੀ ਇਕ ਕੁੜੀ ਦਾ ਨਾਭਾ ਦੇ ਮੁੰਡੇ ਨਾਲ ਵਿਆਹ ਸਮਾਗਮ ਚੱਲ ਰਿਹਾ ਸੀ। ਕੁੜੀ ਦੇ ਪਿਤਾ ਮੁਹੰਮਦ ਅਸ਼ਰਫ ਵੱਲੋਂ ਥਾਣਾ ਸਿਟੀ-1 ਵਿਖੇ ਦਰਜ ਕਰਵਾਏ ਬਿਆਨ ਮੁਤਾਬਕ ਉਸ ਦੀ ਧੀ ਦੇ ਸੋਨੇ ਚਾਂਦੀ ਦੇ ਗਹਿਣੇ ਕਾਲੇ ਰੰਗ ਦੇ ਬੈਗ ਵਿਚ ਪਾ ਕੇ ਆਪਣੀ ਭੈਣ ਨੂੰ ਫੜਾਏ ਹੋਏ ਸਨ।

ਇਹ ਵੀ ਪੜ੍ਹੋ : ਬਾਘਾਪੁਰਾਣਾ ’ਚ ਕਿਸਾਨ ਮਹਾ-ਸੰਮੇਲਨ ਦੌਰਾਨ ਸੁਖਬੀਰ ਬਾਦਲ ’ਤੇ ਇਹ ਕੀ ਬੋਲ ਗਏ ਮਾਸਟਰ ਬਲਦੇਵ ਸਿੰਘ

ਉਸ ਨੇ ਕੁੜੀ-ਮੁੰਡੇ ਨੂੰ ਸ਼ਗਨ ਪਾਉਣ ਵੇਲੇ ਗਹਿਣਿਆਂ ਵਾਲਾ ਬੈਗ ਕੁੜੀ-ਮੁੰਡੇ ਦੇ ਪਿੱਛੇ ਰੱਖ ਦਿੱਤਾ। ਪ੍ਰੰਤੂ ਸ਼ਗਨ ਪਾਉਣ ਪਿੱਛੋਂ ਗਹਿਣਿਆਂ ਦਾ ਭਰਿਆ ਬੈਗ ਗਾਇਬ ਹੋ ਗਿਆ। ਮੁਹੰਮਦ ਅਸ਼ਰਫ ਮੁਤਾਬਕ ਬੈਗ ਵਿਚ 14 ਤੋਲੇ ਸੋਨਾ ਅਤੇ 25 ਤੋਲੇ ਦੇ ਕਰੀਬ ਚਾਂਦੀ ਸੀ। ਪੈਲੇਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੋਟ ਪੈਂਟ ਵਾਲਾ ਇਕ ਨੌਜਵਾਨ ਕੋਟ ਹੇਠ ਬੈਗ ਲੁਕੋ ਕੇ ਅਰਾਮ ਨਾਲ ਬਾਹਰ ਨਿਕਲਦਾ ਵਿਖਾਈ ਦੇ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਜਾਣੋ ਕੌਣ ਸਨ ਭਿੱਖੀਵਿੰਡ ’ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਨਿਹੰਗ ਸਿੰਘ, ਕੀ ਹੈ ਘਟਨਾ ਦਾ ਪੂਰਾ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News