ਸਰਹੱਦ ਪਾਰ ਕਰਦਿਆਂ ਪਾਕਿ ਨੌਜਵਾਨ ਕਾਬੂ
Thursday, Mar 01, 2018 - 07:24 AM (IST)

ਵਲਟੋਹਾ, (ਜ.ਬ.)- ਭਾਰਤ ਪਾਕਿ ਸਰਹੱਦ ਦੇ ਸੈਕਟਰ ਖੇਮਕਰਨ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 14 ਬਟਾਲੀਅਨ ਨੇ ਭਾਰਤੀ ਸਰਹੱਦ ਪਾਰ ਕਰਦਿਆਂ ਇਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਜਵਾਨ ਸਰਹੱਦ ਉਪਰ ਗਸ਼ਤ ਕਰ ਰਹੇ ਸਨ ਤਾਂ ਬੀ. ਓ. ਪੀ. ਨੂਰਵਾਲਾ ਬੁਰਜੀ ਨੰਬਰ 150,12/13 ਤੋਂ ਇਕ ਨੌਜਵਾਨ ਪਾਕਿਸਤਾਨ ਵਲੋਂ ਭਾਰਤੀ ਸਰਹੱਦ ਵਿਚ ਦਾਖਲ ਹੋ ਰਿਹਾ ਸੀ, ਜਿਸ ਨੂੰ ਤੁਰੰਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਦਬੋਚ ਲਿਆ। ਬੀ. ਐੱਸ. ਐੱਫ. ਦੀ 14 ਬਟਾਲੀਅਨ ਦੇ ਕਮਾਂਡੈਂਟ ਸ਼੍ਰੀ ਵੀ.ਪੀ. ਸੋਲੰਕੀ ਨੇ ਦੱਸਿਆ ਕਿ ਕਾਬੂ ਕੀਤੇ ਪਾਕਿ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।