ਕਪੂਰਥਲਾ ''ਚ ਬਰਾਮਦ ਹੋਇਆ ਪਾਕਿਸਤਾਨੀ ਨੋਟ ਤੇ ਗੁਬਾਰਾ
Sunday, Apr 01, 2018 - 07:18 AM (IST)

ਕਪੂਰਥਲਾ (ਭੂਸ਼ਣ) - ਸ਼ਹਿਰ ਦੇ ਸ਼ੇਖੂਪੁਰ ਖੇਤਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇਕ ਗੁਬਾਰੇ ਤੇ ਧਾਗੇ ਤੋਂ ਇਕ ਪਾਕਿਸਤਾਨੀ ਨੋਟ ਵੇਖਿਆ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਉਕਤ ਪਾਕਿਸਤਾਨੀ ਨੋਟ ਤੇ ਗੁਬਾਰਾ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲੇ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ੇਖੂਪੁਰ ਖੇਤਰ 'ਚ ਇਕ ਗੁਬਾਰਾ ਪਿਆ ਹੈ , ਜਿਸ 'ਤੇ 10 ਰੁਪਏ ਦਾ ਪਾਕਿਸਤਾਨੀ ਨੋਟ ਧਾਗੇ 'ਚ ਪਰੋ ਕੇ ਲਾਇਆ ਗਿਆ ਹੈ, ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਸਿਟੀ ਨੇ ਗੁਬਾਰੇ ਤੇ ਪਾਕਿਸਤਾਨੀ ਨੋਟ ਨੂੰ ਕਬਜ਼ੇ 'ਚ ਲੈ ਕੇ ਜਿਥੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ । ਉਥੇ ਹੀ ਮਾਮਲੇ ਦੀ ਆਸਪਾਸ ਦੇ ਖੇਤਰ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।