ਪਾਕਿਸਤਾਨੀ ਕੁੜੀ ਦਾ ਭਾਰਤੀ ਨੌਜਵਾਨ ਨਾਲ ਵਿਆਹ ਤੈਅ, ਨਹੀਂ ਮਿਲ ਰਿਹਾ ਭਾਰਤ ਦਾ ਵੀਜ਼ਾ

05/26/2023 12:59:37 AM

ਕਾਦੀਆਂ (ਜ਼ੀਸ਼ਾਨ)-ਪਾਕਿਸਤਾਨੀ ਕੁੜੀਆਂ ਦਾ ਭਾਰਤ ’ਚ ਵਿਆਹ ਕਰਵਾਉਣ ਨੂੰ ਲੈ ਕੇ ਬੇਸ਼ੱਕ ਰੁਝਾਨ ਵਧਿਆ ਹੈ ਪਰ ਭਾਰਤ ਦੇ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਸਖ਼ਤ ਵੀਜ਼ਾ ਨਿਯਮਾਂ ਕਾਰਨ ਉਨ੍ਹਾਂ ਨੂੰ ਵੀਜ਼ਾ ਲੈਣ ’ਚ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ, ਅੰਮ੍ਰਿਤਧਾਰੀ ਸਿੱਖ ਡਰਾਈਵਰ ਦਾ ਕਤਲ ਕਰ ਸਾੜੀ ਲਾਸ਼, ਕਲੀਨਰ ਦੀ ਭਾਲ

ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਰਹਿਣ ਵਾਲੀ ਸਾਰਾ ਖ਼ਾਨਮ ਪੁੱਤਰੀ ਅਜ਼ਮਤ ਖ਼ਾਂ ਦਾ ਵਿਆਹ ਸਮੀਰ ਖ਼ਾਂ ਵਾਸੀ ਕੋਲਕਾਤਾ ਨਾਲ ਤੈਅ ਹੋਇਆ ਹੈ। ਉਸ ਨੇ ਆਪਣੇ ਪਰਿਵਾਰ ਨਾਲ ਦੋ ਵਾਰੀ ਭਾਰਤ ਦਾ ਵੀਜ਼ਾ ਅਪਲਾਈ ਕੀਤਾ ਪਰ ਉਸ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਉਸ ਦੇ ਮੰਗੇਤਰ ਸਮੀਰ ਖ਼ਾਂ ਪੁੱਤਰ ਅਹਿਮਦ ਕਮਾਲ ਖ਼ਾਂ ਯੂਸਫ਼ਜ਼ਈ ਨੇ ਆਪਣੀ ਮੰਗੇਤਰ ਸਾਰਾ ਖ਼ਾਨਮ ਨੂੰ ਭਾਰਤ ਦਾ ਵੀਜ਼ਾ ਦੇਣ ਦੀ ਅਪੀਲ ਭਾਰਤ ਸਰਕਾਰ ਨੂੰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ ਭੌਣੀ ਨਾਲ ਮੋਟਰ ਕੱਢ ਰਹੇ ਕਿਸਾਨ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ

ਉਸ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੇ ਦੋ ਵਾਰੀ ਭਾਰਤ ਦਾ ਵੀਜ਼ਾ ਆਪਣੇ ਪਰਿਵਾਰ ਸਮੇਤ ਲੈਣ ਲਈ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ, ਉਹ ਚਾਹੁੰਦਾ ਹੈ ਕਿ ਉਸ ਦੀ ਮੰਗੇਤਰ ਨੂੰ ਭਾਰਤ ਆਉਣ ਦਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਵਿਆਹ ਕਰਵਾ ਕੇ ਘਰ ਵਸਾ ਸਕੇ। ਉਸ ਦੀ ਮੰਗੇਤਰ ਆਪਣੇ ਪਰਿਵਾਰ ਨਾਲ ਦੋ ਵਾਰੀ ਥਾਈਲੈਂਡ ਮਿਲਣ ਲਈ ਆ ਚੁੱਕੀ ਹੈ। ਉਨ੍ਹਾਂ ਦੀ ਥਾਈਲੈਂਡ ’ਚ ਮੰਗਣੀ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਅਪੀਲ ਕੀਤੀ ਹੈ ਕਿ ਸਾਰਾ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਘਰ ਵਸਾ ਸਕਣ।


Manoj

Content Editor

Related News