ਭਾਰਤੀ ਖੇਤਰ ''ਚ 10 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, ਪੁਲਸ ਤੇ BSF ਨੇ ਇਲਾਕੇ ਕੀਤੇ ਸੀਲ

Wednesday, Aug 02, 2023 - 09:49 AM (IST)

ਭਾਰਤੀ ਖੇਤਰ ''ਚ 10 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, ਪੁਲਸ ਤੇ BSF ਨੇ ਇਲਾਕੇ ਕੀਤੇ ਸੀਲ

ਤਰਨਤਾਰਨ (ਰਮਨ) : ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ 'ਚ ਦਸਤਕ ਦੇਣ ਦੀਆਂ ਗਤੀਵਿਧੀਆਂ ਨਹੀ ਰੁੱਕ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਫਿਰ ਤੋਂ ਮਿਲੀ, ਜਦੋਂ ਪਾਕਿਸਤਾਨੀ ਡਰੋਨ ਨੇ ਜ਼ਿਲ੍ਹੇ ਅਧੀਨ ਆਉਂਦੀ ਸਰਹੱਦ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ 'ਚ ਦਸਤਕ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਤੋਂ ਬੰਦ ਹੋਣਗੀਆਂ ਐਂਬੂਲੈਂਸ ਸੇਵਾਵਾਂ! ਮਰੀਜ਼ਾਂ ਨੂੰ ਹੋ ਸਕਦੀ ਹੈ ਭਾਰੀ ਪਰੇਸ਼ਾਨੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ. ਪੀ. ਕਰਮਾਂ ਦੇ ਪਿੱਲਰ ਨੰਬਰ 133/11 ਰਾਹੀਂ ਬੀਤੀ ਰਾਤ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ 'ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ ਗਈ। ਇਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 71 ਬਟਾਲੀਅਨ ਹਰਕਤ 'ਚ ਆ ਗਈ। ਕਰੀਬ 10 ਮਿੰਟ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਤੋੜਿਆ 22 ਸਾਲਾਂ ਦਾ ਰਿਕਾਰਡ, ਜਾਣੋ ਅਗਸਤ-ਸਤੰਬਰ ਮਹੀਨੇ ਦਾ ਹਾਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸ਼ੱਕੀ ਇਲਾਕਿਆਂ ਨੂੰ ਸੀਲ ਕਰਦੇ ਹੋਏ ਸਰਹੱਦ ਨੇੜੇ ਦੇ ਸਾਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News