ਬਮਿਆਲ ਸੈਕਟਰ ’ਚ ਦਾਖਲ ਹੋਇਆ ਪਾਕਿਸਤਾਨੀ ਡਰੋਨ, ਬੀ. ਐੱਸ. ਐੱਫ. ਨੇ ਚਲਾਈਆਂ ਗੋਲੀਆਂ

Sunday, May 15, 2022 - 06:42 PM (IST)

ਬਮਿਆਲ ਸੈਕਟਰ ’ਚ ਦਾਖਲ ਹੋਇਆ ਪਾਕਿਸਤਾਨੀ ਡਰੋਨ, ਬੀ. ਐੱਸ. ਐੱਫ. ਨੇ ਚਲਾਈਆਂ ਗੋਲੀਆਂ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਬਮਿਆਲ ਸੈਕਟਰ ’ਚ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਆ ਮੁੜ ਡਰੋਨ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਬਮਿਆਲ ਸੈਕਟਰ 'ਚ ਪਹਾੜੀਪੁਰ ਅਤੇ ਜ਼ੈਦਪੁਰ ਪੋਸਟ ਰੀਡਿੰਗ ਦੇ ਵਿਚਕਾਰ ਇਸ ਡਰੋਨ ਦੇਖਿਆ ਗਿਆ ਹੈ। ਇਸ ਸਰਹੱਦ ’ਤੇ ਬੀ.ਐੱਸ.ਐੱਫ ਦੇ ਜਵਾਨਾਂ ਨੇ ਤੜਕੇ 4 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਹਰਕਤ ਹੁੰਦੀ ਦੇਖੀ। ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਡਰੋਨ 'ਤੇ 19 ਰਾਊਂਡ ਫਾਇਰ ਵੀ ਕੀਤੇ ਗਏ, ਫਾਇਰਿੰਗ ਦੌਰਾਨ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ ਅਤੇ ਉਸ ਨੂੰ ਨਸ਼ਟ ਕਰਨ ’ਚ ਜਵਾਨਾਂ ਨੂੰ ਸਫ਼ਲਤਾ ਨਹੀਂ ਮਿਲ ਪਾਈ।  

ਇਹ ਵੀ ਪੜ੍ਹੋ- ਮੋਹਾਲੀ ਧਮਾਕਾ ਮਾਮਲੇ ’ਚ ਨਵਾਂ ਮੋੜ, ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਫਿਲਹਾਲ ਬੀ.ਐਸ.ਐਫ ਦੇ ਜਵਾਨਾਂ ਅਤੇ ਪੁਲਸ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਜਾਂਚ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਵੱਲ ਕੋਈ ਵੀ ਸ਼ੱਕੀ ਚੀਜ਼ ਤਾਂ ਨਹੀਂ ਭੇਜੀ ਗਈ। ਪੁਲਸ ਮੁਤਾਬਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਇਸ ਡਰੋਨ ਦੀ ਗਤੀਵਿਧੀ ਬਾਰੇ ਪਤਾ ਲੱਗ ਸਕੇ। ਪੁਲਸ ਨੇ ਦੱਸਿਆ ਫਿਲਹਾਲ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ ਪਰ ਪੁਲਸ ਪ੍ਰਸ਼ਾਸਨ ਇਸ ਦੀ ਸਖ਼ਤੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News