ਸਿਟੀ ਬਿਊਟੀਫੁੱਲ ਪੁੱਜੀ ਇਸ ਪਾਕਿਸਤਾਨੀ ਕੁੜੀ ਦੀ ਰਗ-ਰਗ ''ਚ ਵਸਦੇ ਨੇ ''ਮਹਾਤਮਾ ਗਾਂਧੀ'' (ਤਸਵੀਰਾਂ)

10/02/2015 3:01:52 PM

ਚੰਡੀਗੜ੍ਹ-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੈਯੰਤੀ ਮੌਕੇ ਸਿਟੀ ਬਿਊਟੀਫੁੱਲ ਪਹੁੰਚੀ ਪਾਕਿਸਤਾਨੀ ਕੁੜੀ ਦੀ ਰਗ-ਰਗ ''ਚ ਮਹਾਤਮਾ ਗਾਂਧੀ ਵਸਦੇ ਹਨ। ਪਾਕਿਸਤਾਨ ''ਚ ਰਹਿਣ ਵਾਲੀ 22 ਸਾਲਾਂ ਦੀ ਲਾਰੇਬ ਆਬਿਦ ਚੰਡੀਗੜ੍ਹ ''ਚ ਚੱਲ ਰਹੇ ਗਲੋਬਲ ਯੂਥ ਪੀਸ ਫੈਸਟ ''ਚ ਪਾਕਿਸਤਾਨ ਦੀ ਡੈਲੀਗੇਟ ਬਣ ਕੇ ਆਈ ਹੈ। 
ਲਾਰੇਬ ਨੇ ਗਾਂਧੀ ਜੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗਾਂਧੀ ਜੀ ਦੀ ਤਰ੍ਹਾਂ ਉਹ ਵੀ ਸ਼ਾਂਤੀ ਦੀ ਪੁਜਾਰਨ ਹੈ ਅਤੇ ਉਹ ਦੋਹਾਂ ਦੇਸ਼ਾਂ ਵਿਚਕਾਰ ਨਫਰਤ ਦੀ ਦੀਵਾਰ ਨੂੰ ਤੋੜਨ ਦਾ ਜ਼ਰੀਆ ਬਣਨਾ ਚਾਹੁੰਦੀ ਹੈ। ਲਾਰੇਬ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਸ ਨੂੰ ਉਮੀਦ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਇਕ ਦਿਨ ਸ਼ਾਂਤੀ ਜ਼ਰੂਰ ਕਾਇਮ ਹੋਵੇਗੀ, ਇਸ ਲਈ ਉਹ ਚੰਡੀਗੜ੍ਹ ''ਚ ਹੋਣ ਵਾਲੇ ਪੀਸ ਫੈਸਟੀਵਲ ''ਚ ਦੂਜੀ ਵਾਰ ਆਈ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News