ਅੰਮ੍ਰਿਤਸਰ ਏਅਰਪੋਰਟ ਦੇ ਨੇੜੇ ਮਿਲਿਆ ਪਾਕਿਸਤਾਨੀ ਗੁਬਾਰਾ, CISF ਨੂੰ ਪਈਆਂ ਭਾਜੜਾਂ
Sunday, Mar 12, 2023 - 12:38 AM (IST)
ਅੰਮ੍ਰਿਤਸਰ (ਜਸ਼ਨ/ਇੰਦਰਜੀਤ) : ਅੰਮ੍ਰਿਤਸਰ 'ਚ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਸੀ. ਆਈ. ਐੱਸ. ਐੱਫ. ਅਤੇ ਭਾਰਤੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਇਹ ਗੁਬਾਰਾ ਕਿਸੇ ਸਰਹੱਦੀ ਪਿੰਡ ’ਚ ਨਹੀਂ ਸਗੋਂ ਹਾਈ ਸਕਿਓਰਿਟੀ ਜ਼ੋਨ ਅੰਮ੍ਰਿਤਸਰ ਏਅਰਪੋਰਟ ’ਤੇ ਮਿਲਿਆ ਹੈ। ਫਿਲਹਾਲ ਇਸ ਗੁਬਾਰੇ ਨੂੰ ਹਵਾਈ ਅੱਡੇ ਦੀ ਸੁਰੱਖਿਆ ਕਰ ਰਹੀ ਸੀ. ਆਈ. ਐੱਸ. ਐੱਫ. ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋੋ : ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਉਸਾਰੇ ਜਾਣਗੇ 25000 ਮਕਾਨ, ਮੰਤਰੀ ਅਮਨ ਅਰੋੜਾ ਨੇ ਦਿੱਤੀ ਅਹਿਮ ਜਾਣਕਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਈ. ਐੱਸ. ਐੱਫ. ਦੇ ਜਵਾਨ ਹਵਾਈ ਅੱਡੇ ’ਤੇ ਰੁਟੀਨ ਗਸ਼ਤ ’ਤੇ ਸਨ, ਜਦੋਂ ਇਕ ਜਵਾਨ ਨੇ ਝਾੜੀਆਂ ਵਿਚ ਇਕ ਗੁਬਾਰਾ ਡਿੱਗਿਆ ਦੇਖਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪਾਕਿਸਤਾਨੀ ਗੁਬਾਰੇ ’ਤੇ ਪਾਕਿ ਏਅਰਲਾਈਨਜ਼ ਦਾ ਲੋਗੋ ਛਪਿਆ ਹੋਇਆ ਸੀ ਅਤੇ ਗੁਬਾਰੇ ਦੀ ਸ਼ਕਲ ਜਹਾਜ਼ ਵਰਗੀ ਸੀ। ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਉਕਤ ਗੁਬਾਰੇ ਨੂੰ ਜਾਂਚ ਲਈ ਜ਼ਬਤ ਕਰ ਲਿਆ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਨੇ ਬਜਟ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਦਿੱਤੇ ਸੁਝਾਵਾਂ ਦਾ ਕੀਤਾ ਸੁਆਗਤ, ਕਹੀਆਂ ਅਹਿਮ ਗੱਲਾਂ
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਇਸ ਜਹਾਜ਼ ਦਾ ਆਕਾਰ ਦੇ ਗੁਬਾਰੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੱਕੀ ਵਸਤੂ ਜੁੜੀ ਨਹੀਂ ਹੈ। ਇਹ ਗੁਬਾਰਾ ਸਰਹੱਦ ਤੋਂ ਕਾਫੀ ਦੂਰ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮਿਲਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਗੱਲ ਦੀ ਵੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤੀ ਸਰਹੱਦ ਦੇ ਅੰਦਰੋਂ ਹੀ ਕਿਸੇ ਨੇ ਉਡਾਇਆ ਸੀ ਜਾਂ ਇਹ ਹਵਾ ਦੇ ਵਹਾਅ ਕਾਰਨ ਪਾਕਿਸਤਾਨ ਤੋਂ ਆਇਆ ਸੀ।