ਪਾਕਿਸਤਾਨ ’ਚ ਦੰਗਿਆਂ ਕਰਕੇ ਫਸੇ ਸਿੱਖ ਜਥੇ ਬਾਰੇ ਸੁਣੋ ਕੀ ਬੋਲੀ ਬੀਬੀ ਜਗੀਰ ਕੌਰ (ਵੀਡੀਓ)

Tuesday, Apr 13, 2021 - 06:29 PM (IST)

ਅੰਮ੍ਰਿਤਸਰ (ਬਿਊਰੋ) - ਵਿਸਾਖੀ ਦੇ ਖ਼ਾਸ ਮੌਕੇ ’ਤੇ ਬੀਤੇ ਦਿਨ ਪਾਕਿ ਗਿਆ ਸਿੱਖ ਸੰਗਤਾਂ ਦਾ ਜਥਾ ਦੰਗਿਆਂ ’ਚ ਫਸ ਗਿਆ, ਜਿਸ ਬਾਰੇ ਬੋਲਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਥੇ ਦੇ ਲੋਕ ਸੁਰੱਖਿਅਤ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਸ.ਜੀ.ਪੀ.ਸੀ. ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਾਨੂੰ ਰਾਤ ਦੇ ਸਮੇਂ ਫੋਨ ਆਇਆ ਕਿ ਪਾਕਿ ਗਏ ਜਥੇ ਦੇ ਲੋਕ ਬਾਰਡਰ ਪਾਰ ਕਰਕੇ ਬੱਸਾਂ ’ਚ ਹੀ ਬੈਠੇ ਹੋਏ ਹਨ। ਇਸ ਗੱਲ ਦਾ ਪਤਾ ਲੱਗਦੇ ਸਾਰ ਉਨ੍ਹਾਂ ਨੇ ਉਥੋਂ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਮੌਲਵੀਆਂ ’ਚ ਆਪਸੀ ਲੜਾਈ-ਝਗੜਾ ਹੋ ਗਿਆ ਸੀ, ਜਿਸ ਕਰਕੇ ਮੌਲਵੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੰਗਿਆਂ ਕਰਕੇ ਸਾਰਾ ਲਾਹੌਰ ਬੰਦ ਪਿਆ ਹੋਇਆ ਹੈ। 

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਤਾਂਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਹੋਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਜਥੇ ਨਾਲ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ, ਜੋ ਵੀ ਮਾਮਲਾ ਸੀ, ਉਹ ਮੌਲਵੀਆਂ ਨਾਲ ਸਬੰਧਿਤ ਸੀ। 

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਬੀਬੀ ਜਗੀਰ ਕੌਰ ਨੇ ਕਿਹਾ ਕਿ ਬੱਸਾਂ ’ਚ ਬੈਠੀ ਸੰਗਤ ਲਈ ਡੇਰਾ ਸਾਹਿਬ ਤੋਂ ਲੰਗਰ ਦੀ ਵਿਵਸਥਾ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਚਲੇ ਗਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਅੱਜ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਸਮਾਗਮਾਂ ’ਚ ਰੁੱਝੇ ਸਨ, ਜਿਸ ਕਰਕੇ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸੰਗਤਾਂ ਕਿਹੜੇ ਗੁਰਦੁਆਰਾ ਸਾਹਿਬ ’ਚ ਹਨ। ਉਨ੍ਹਾਂ ਨੂੰ ਬਸ ਇਹੀ ਪਤਾ ਹੈ ਕਿ ਸੰਗਤ ਗੁਰਦੁਆਰਾ ਸਾਹਿਬ ਚਲੀ ਗਈ ਹੈ। 

ਪੜ੍ਹੋ ਇਹ ਵੀ ਖਬਰ ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ, ਇਕ ਦੀ ਮੌਤ, ਦੂਜੀ ਲਾਪਤਾ


rajwinder kaur

Content Editor

Related News