ਪਾਕਿ ''ਚ ਕਤਲ ਕੀਤੇ KLF ਚੀਫ ਹੈੱਪੀ ਪੀ. ਐੱਚ. ਡੀ. ਦਾ ਪਰਿਵਾਰ ਆਇਆ ਸਾਹਮਣੇ

01/28/2020 6:56:20 PM

ਅੰਮ੍ਰਿਤਸਰ (ਸੁਮਿਤ) : ਪਾਕਿਸਤਾਨ 'ਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਉਰਫ ਹੈਪੀ ਪੀ. ਐੱਚ. ਡੀ. ਦੇ ਪਰਿਵਾਰ ਨੇ ਆਪਣੇ ਇਕਲੌਤੇ ਪੁੱਤ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਕੋਲ ਗੁਹਾਰ ਲਗਾਈ ਹੈ। ਅੰਮ੍ਰਿਤਸਰ ਦੇ ਛੇਹਰਟਾ 'ਚ ਰਹਿ ਰਹੇ ਹੈਪੀ ਪੀ. ਐੱਚ. ਡੀ. ਦੇ ਪਿਤਾ ਨੇ ਕਿਹਾ ਕਿ ਹਰਮੀਤ ਸਿੰਘ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਵਾਲਾ ਸੀ ਅਤੇ ਉਹ ਪਹਿਲਾਂ ਕਦੇ ਅਜਿਹੇ ਕੰਮਾਂ 'ਚ ਨਹੀਂ ਸੀ। 5 ਨਵੰਬਰ 2008 'ਚ ਜਦੋਂ ਉਹ ਪੀ. ਐੱਚ. ਡੀ. ਕਰ ਰਿਹਾ ਸੀ ਤਾਂ ਉਸ ਦਾ ਸੰਪਰਕ ਅੱਤਵਾਦੀ ਗਿਰੋਹ ਨਾਲ ਹੋ ਗਿਆ ਅਤੇ ਉਦੋਂ ਉਨ੍ਹਾਂ ਘਰ ਪੁਲਸ ਆਈ ਉਸ ਤੋਂ ਬਾਅਦ ਉਨ੍ਹਾਂ ਨੂੰ ਹੈੱਪੀ ਦੀ ਕੋਈ ਜਾਣਕਾਰੀ ਨਹੀਂ ਮਿਲੀ। 

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਰਾਜਾਸਾਂਸੀ ਗ੍ਰਨੇਡ ਹਮਲੇ 'ਚ ਹਰਮੀਤ ਦਾ ਨਾਮ ਸਾਹਮਣੇ ਆਇਆ ਤਾਂ ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਹੈੱਪੀ ਨੂੰ ਭਾਰਤ ਲਿਆਂਦਾ ਜਾਵੇ। ਮ੍ਰਿਤਕ ਹੈੱਪੀ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਆਪਣੇ ਪੁੱਤਰ ਦੀਆਂ ਅੰਤਿਮ ਰਸਮਾ ਕਰ ਸਕਣ।


Gurminder Singh

Content Editor

Related News