ਕਰਤਾਰਪੁਰ ਕੋਰੀਡੋਰ 'ਤੇ ਗੱਲਬਾਤ ਲਈ ਅੱਜ ਭਾਰਤ-ਪਾਕਿ ਵਿਚਾਲੇ ਹੋਈ ਬੈਠਕ

05/27/2019 2:10:30 PM

ਇਸਲਾਮਾਬਾਦ (ਏਜੰਸੀ)— ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅੱਜ ਭਾਵ ਸੋਮਵਾਰ ਨੂੰ ਕਰਤਾਰਪੁਰ ਕੋਰੀਡੋਰ 'ਤੇ ਗੱਲਬਾਤ ਲਈ ਜ਼ੀਰੋ ਲਾਈਨ 'ਤੇ ਬੈਠਕ ਹੋਈ। ਇਹ ਬੈਠਕ ਡੇਰਾ ਬਾਬਾ ਨਾਨਕ ਵਿਚ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਸਰਹੱਦ 'ਤੇ ਹੋਈ। ਬੈਠਕ ਵਿਚ ਦੋਹਾਂ ਦੇਸ਼ਾਂ ਵਿਚਾਲੇ ਬਣਾਏ ਜਾ ਰਹੇ ਕਰਤਾਰਪੁਰ ਲਾਂਘੇ 'ਤੇ ਕੰਮ ਸਬੰਧੀ ਗੱਲਬਾਤ ਹੋਈ। 

PunjabKesari

ਬੈਠਕ ਵਿਚ ਭਾਰਤ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ, ਲੈਂਡ ਪੋਰਟ ਅਥਾਰਿਟੀ, ਬੀ.ਐੱਸ.ਐੱਫ. ਦੇ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿਚ ਸੀ.ਜੀ.ਐੱਮ. NHAI ਮਨੀਸ਼ ਰਸਤੋਗੀ, NHAI RO ਵਿਸ਼ਾਲ ਗੁਪਤਾ, NHAI PD ਵਾਈ.ਐੱਸ. ਜਾਡਨ, LPA ਮੈਂਬਰ ਸਕਸੈਨਾ ਅਤੇ ਬੀ.ਸੀ.ਐੱਫ. ਦੇ ਮਿਸਟਰ ਸ਼ਰਮਾ ਮੁੱਖ ਸਨ।


Vandana

Content Editor

Related News