ਕਰਤਾਰਪੁਰ ਲਾਂਘਾ : ਰਾਵੀ ਦਰਿਆ ''ਤੇ ਬਣਨ ਵਾਲੇ ਪੁੱਲ ''ਤੇ ਪਾਕਿ ਨੇ ਅੱਜ ਤੱਕ ਇਕ ਇੱਟ ਨਹੀਂ ਲਾਈ
Monday, Oct 05, 2020 - 03:18 PM (IST)
ਗੁਰਦਾਸਪੁਰ (ਜ. ਬ.) : ਬੇਸ਼ੱਕ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਫਿਰ ਤੋਂ ਖੋਲ੍ਹਣ ਦਾ ਰਾਗ ਅਲਾਪ ਰਹੀ ਹੈ ਪਰ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਵਾਅਦੇ ਦੇ ਬਾਵਜੂਦ ਅਜੇ ਤੱਕ ਰਾਵੀ ਦਰਿਆ 'ਤੇ ਆਪਣੇ ਹਿੱਸੇ ਦਾ ਪੁੱਲ ਬਣਾਉਣ ਸਬੰਧੀ ਇਕ ਇੱਟ ਵੀ ਅੱਜ ਤੱਕ ਨਹੀਂ ਲਾਈ ਗਈ ਹੈ। ਜਦ ਤੱਕ ਇਹ ਪੁੱਲ ਪਾਕਿਸਤਾਨ ਨਹੀਂ ਬਣਾਉਂਦਾ, ਉਦੋਂ ਤੱਕ ਸਾਰਾ ਸਾਲ ਇਸ ਲਾਂਘੇ ਨੂੰ ਚਾਲੂ ਰੱਖਣਾ ਕਿਸੇ ਵੀ ਤਰ੍ਹਾਂ ਨਾਲ ਸੰਭਵ ਨਹੀਂ ਹੈ। ਬੀਤੇ ਸਾਲ ਅਕਤੂਬਰ 'ਚ ਜਦ ਇਸ ਲਾਂਘੇ ਦਾ ਉਦਘਾਟਨ ਹੋਇਆ ਸੀ ਤਾਂ ਉਦੋਂ ਹੋਏ ਸਮਝੌਤੇ ਅਨੁਸਾਰ ਲਾਂਘੇ ਦੇ ਰਸਤੇ 'ਚ ਰਾਵੀ ਦਰਿਆ ਦਾ ਪੁੱਲ ਬਣਾਉਣ 'ਤੇ ਸਹਿਮਤੀ ਹੋਈ ਸੀ। ਭਾਰਤ ਨੇ ਤਾਂ ਆਪਣੇ ਹਿੱਸੇ ਦਾ ਪੁੱਲ ਬਣਾ ਰੱਖਿਆ ਹੈ ਜਦਕਿ ਪਾਕਿਸਤਾਨ ਨੇ ਇਸ ਪੁੱਲ ਨੂੰ ਬਣਾਉਣ ਦਾ ਕੰਮ ਪੂਰਾ ਕਰਨਾ ਤਾਂ ਦੂਰ ਦੀ ਗੱਲ ਅਜੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ। 27 ਅਗਸਤ 2020 ਨੂੰ ਭਾਰਤੀ-ਪਾਕਿਸਤਾਨ ਦੇ ਇੰਜੀਨੀਅਰਾਂ ਦੀ ਇਕ ਸਾਂਝੀ ਬੈਠਕ ਡੇਰਾ ਬਾਬਾ ਨਾਨਕ ਸਰਹੱਦ 'ਤੇ ਹੋਈ ਸੀ, ਜਿਸ ਵਿਚ ਪਾਕਿਸਤਾਨ ਨੇ ਪੁੱਲ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੀ ਗੱਲ ਕੀਤੀ ਸੀ ਪਰ ਉਸ ਦੇ ਬਾਵਜੂਦ ਪਾਕਿਸਤਾਨ ਇਸ ਲਾਂਘੇ ਨੂੰ ਕੋਵਿਡ-19 ਕਾਰਣ ਬੰਦ ਕਰਨ ਤੋਂ ਬਾਅਦ ਫਿਰ ਸ਼ੁਰੂ ਕਰਨ ਦੀ ਗੱਲ ਤਾਂ ਕਰਦਾ ਹੈ ਪਰ ਰਾਵੀ ਦਰਿਆ 'ਤੇ ਬਣਨ ਵਾਲੇ ਪੁੱਲ ਦੀ ਗੱਲ ਨਹੀਂ ਕਰਦਾ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਰੈਲੀ 'ਚ ਸੋਫਿਆਂ ਵਾਲਾ ਟਰੈਕਟਰ ਬਣਿਆ ਚਰਚਾ ਦਾ ਵਿਸ਼ਾ
ਪਾਕਿਸਤਾਨ ਨੇ ਵੀ ਕੋਵਿਡ-19 ਕਾਰਨ ਇਹ ਲਾਂਘਾ ਬੰਦ ਕਰ ਦਿੱਤਾ ਸੀ ਪਰ ਜੂਨ 2020 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਇਸ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਲਈ ਫਿਰ ਸ਼ੁਰੂ ਕਰ ਦਿੱਤਾ। ਹੁਣ ਇਹ ਭਾਰਤ ਸਰਕਾਰ ਤੋਂ ਇਸ ਨੂੰ ਪੂਰੀ ਤਰ੍ਹਾਂ ਨਾਲ ਪਹਿਲੇ ਦੀ ਤਰ੍ਹਾਂ ਸ਼ੁਰੂ ਕਰਨ ਦੀ ਗੱਲ ਕਰ ਰਹੇ ਹਨ। ਭਾਰਤ ਸਰਕਾਰ ਨੇ ਵੀ ਪਾਕਿਸਤਾਨ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿਹਤ ਅਤੇ ਵਿਦੇਸ਼ ਮੰਤਰਾਲਾ ਨਾਲ ਵਿਚਾਰ-ਵਟਾਂਦਰਾ ਕਰ ਕੇ ਜਲਦੀ ਹੀ ਕੋਵਿਡ-19 ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਫਿਰ ਤੋਂ ਲਾਂਘਾ ਸ਼ੁਰੂ ਕਰ ਸਕਦਾ ਹੈ ਪਰ ਇਸ ਸਬੰਧੀ ਕਦੋਂ ਇਹ ਲਾਂਘਾ ਸ਼ੁਰੂ ਹੋਵੇਗਾ, ਇਹ ਤਾਂ ਨਿਸ਼ਚਿਤ ਭਾਰਤ ਸਰਕਾਰ ਨੇ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਛਾਪਾ ਮਾਰਨ ਗਈ ਪੁਲਸ ਪਾਰਟੀ 'ਤੇ ਜਾਨਲੇਵਾ ਹਮਲਾ