ਸਰਕਾਰੀ ਸਨਮਾਨਾਂ ਨਾਲ ਸ਼ਹੀਦ ਕੁਲਦੀਪ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

Friday, Oct 02, 2020 - 06:34 PM (IST)

ਦਸੂਹਾ/ਗੜਦੀਵਾਲਾ (ਝਾਵਰ,­ ਭੱਟੀ, ਵਰਿੰਦਰ ਪੰਡਿਤ)— ਪਾਕਿਸਤਾਨ ਵੱਲੋਂ ਉੱਤਰੀ ਕਸ਼ਮੀਰ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਨੌਗਾਮ ਸੈਕਟਰ 'ਚ ਬੀਤੇ ਦਿਨ ਕੀਤੀ ਗਈ ਗੋਲੀਬਾਰੀ ਦੌਰਾਨ ਟਾਂਡਾ ਦਾ ਰਹਿਣ ਵਾਲਾ ਫ਼ੌਜੀ ਨੌਜਵਾਨ ਸ਼ਹਾਦਤ ਦਾ ਜਾਮ ਪੀ ਗਿਆ ਸੀ। ਅੱਜ ਉਕਤ ਨੌਜਵਾਨ ਸ਼ਹੀਦ ਦੀ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ ਗਈ, ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਸ਼ਹੀਦ ਹੋਣ ਤੋਂ ਪਹਿਲਾਂ ਹੀ ਪਰਿਵਾਰ ਨਾਲ ਕੀਤੀ ਸੀ ਗੱਲ
ਸ਼ਹੀਦ ਹੌਲਦਾਰ ਕੁਲਦੀਪ ਸਿੰਘ ਦੀ 30 ਸਤੰਬਰ ਨੂੰ ਮੋਬਾਇਲ ਰਾਂਹੀ ਸ਼ਹੀਦ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਆਪਣੀ ਧਰਮਪਤਨੀ ਰਾਜਵਿੰਦਰ ਕੌਰ­ ਬੇਟੀ ਸਿਮਰਨਜੀਤ ਕੌਰ (10) ਬੇਟਾ ਹਰਸ਼ਪ੍ਰੀਤ ਸਿੰਘ (08) ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਪੂਰੇ ਪਰਿਵਾਰ ਵਾਰੇ ਗੱਲਬਾਤ ਕੀਤੀ ਅਤੇ ਬੱਚਿਆਂ ਨੁੰ ਘਰ ਜਲਦੀ ਆਉਣ ਦਾ ਭਰੋਸਾ ਦਿੱਤਾ। ਸ਼ਹੀਦ 3 ਮਹੀਨੇ ਪਹਿਲਾਂ ਅਪਣੇ ਘਰ ਰਾਜੂ ਦਵਾਖਰੀ ਵਿਖੇ ਛੁੱਟੀ ਆਇਆ ਸੀ। ਇਕ ਫੁੱਲਾਂ ਨਾਲ ਸਜਾਈ ਗੱਡੀ ਸ਼ਹੀਦ ਦੀ ਮ੍ਰਿਤਕ ਦੇਹ ਇਕ ਤਾਬੂਤ 'ਚ ਰੱਖੀ ਗਈ ਸੀ, ਜੋ ਤਿਰੰਗੇ ਝੰਡੇ 'ਚ ਲਿਪਟੀ ਹੋਈ ਸੀ।

ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਦੱਸੀਆਂ ਨਨਾਣਾਂ ਦੀਆਂ ਕਰਤੂਤਾਂ

PunjabKesari

ਸ਼ਹੀਦ ਨੁੰ ਜੰਮੂ ਤੱਕ ਜਹਾਜ ਰਾਂਹੀ ਲਿਆਂਦਾ ਗਿਆ ਅਤੇ ਪਠਾਨਕੋਟ ਮਿਲਟਰੀ ਸੈਕਟਰ ਤੋਂ ਫ਼ੌਜ ਦੇ ਅਧਿਕਾਰੀਆਂ ਨੇ ਉਸ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਕੌਮੀ ਰਾਜ ਮਾਰਗ ਰਾਂਹੀ ਪਠਾਨਕੋਟ ਤੋਂ ਇਕ ਕਾਫਿਲੇ ਦੇ ਰੂਪ ਵਿੱਚ ਦੁਪਹਿਰ ਬਾਅਦ ਜਦੋ ਉਨਾਂ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਆ ਡਿੱਗੇ। ਇਲਾਕੇ ਦੇ ਨੌਜਵਾਨ ਅਤੇ ਹੋਰ ਪਿੰਡ ਸਮੇਤ ਇਲਾਕਾ ਵਾਸੀਆਂ ਦੇ ਹੱਥਾਂ 'ਚ ਤਿਰੰਗਾ ਲੈ ਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰਿਆਂ ਤੋਂ ਇਲਾਵਾ 'ਜਬ ਤੱਕ ਸੂਰਜ ਚਾਂਦ ਰਹੇਗਾ ਕੁਲਦੀਪ ਤੇਰਾ ਨਾਂਮ ਰਹੇਗਾ', 'ਸ਼ਹੀਦ ਕੁਲਦੀਪ ਸਿੰਘ ਅਮਰ ਰਹੇ' ਦੇ ਨਾਅਰੇ ਲੱਗ ਰਹੇ ਸਨ।

ਇਹ ਵੀ ਪੜ੍ਹੋ: ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ, ਲੁਧਿਆਣਾ ਦੇ ਸਿਵਲ ਹਸਪਤਾਲ 'ਚ ਚੱਲੀ ਡੀ. ਜੇ. ਪਾਰਟੀ

PunjabKesari
 

8 ਸਾਲਾ ਪੁੱਤ ਨੇ ਦਿੱਤੀ ਅਗਨੀ
ਸ਼ਹੀਦ ਦਾ ਅੰਤਿਮ ਸੰਸਕਾਰ ਰਾਜੂ ਦਵਾਖਰੀ ਦੇ ਸਮਸਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੋਕੇ ਤੇ ਸ਼ਹੀਦ ਨੁੰ ਮੁੱਖ ਅਗਨੀ ਉਨ੍ਹਾਂ ਦੇ ਪੁੱਤਰ 8 ਸਾਲਾ ਹਰਸਪ੍ਰੀਤ ਸਿੰਘ ਨੇ ਅਪਣੇ ਪਰਿਵਾਰਿਕ ਮੈਂਬਰਾਂ ਨਾਲ ਦਿੱਤੀ। ਇਸ ਮੌਕੇ 'ਤੇ ਸਾਰਿਆ ਦੀਆ ਅੱਖਾਂ ਨਮ ਹੋ ਗਈਆ। ਇਸ ਮੌਕੇ 'ਤੇ ਸ਼ਹੀਦ ਦੀ ਮਾਤਾ ਰਣਜੀਤ ਕੌਰ, ਪਤਨੀ ਰਾਜਵਿੰਦਰ ਕੌਰ­ ਬੇਟੀ ਸਿਮਰਨਜੀਤ ਕੌਰ, ਬੇਟਾ ਹਰਸਪ੍ਰੀਤ ਸਿੰਘ­ ਉਸ ਦੇ ਚਾਚਾ ਗੁਰਮੀਤ ਸਿੰਘ­ ਕੈਪਟਨ ਬਲਵਿੰਦਰ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।

ਇਸ ਮੌਕੇ 'ਤੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਵਿਧਾਇਕ ਸੰਗਤ ਸਿੰਘ ਗਿਲਜੀਆਂ­ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਪੰਝਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਸਿੱਖ ਲਾਈਟ ਇੰਨਫੈਂਟਰੀ ਦੇ ਹੌਲਦਾਰ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੁੰ 50 ਲੱਖ ਰੁਪਏ ਦੀ ਐਕਸਗਰੇਸੀਆ ਗਰਾਂਟ ਤੇ ਪਰਿਵਾਰ ਇੱਕ ਮੇਂਬਰ ਨੋਕਰੀ ਦੇਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:  ਰੂਪਨਗਰ 'ਚ ਵੱਡੀ ਵਾਰਦਾਤ: ਕੈਮਰਿਆਂ 'ਤੇ ਸਪਰੇਅ ਪਾ ਕੇ ਚੋਰਾਂ ਨੇ ATM 'ਚੋਂ ਲੁੱਟਿਆ 19 ਲੱਖ ਤੋਂ ਵੱਧ ਦਾ ਕੈਸ਼

PunjabKesari

ਜਦੋ ਤਿਰੰਗੇ ਝੰਡੇ ਵਿੱਚ ਲਿਪਟੀ ਸ਼ਹੀਦ ਦੀ ਮ੍ਰਿਤਕ ਦੇਹ ਘਰ ਵਿੱਚ ਪਹੁੰਚੀ ਤਾਂ ਉਸ ਦੀ ਮਾਤਾ ਰਣਜੀਤ ਕੌਰ, ਪਤਨੀ ਰਾਜਵਿੰਦਰਕੋਰ­ਉਸ ਦੀ ਬੇਟੀ­ ਬੇਟਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ। ਸ਼ਹੀਦ ਦੀ ਬੇਟੀ ਸਿਮਰਨਜੀਤ ਕੌਰ, ਬੇਟਾ ਹਰਸਪ੍ਰੀਤ ਸਿੰਘ ਪਾਪਾ-ਪਾਪਾ ਕਰ ਰਹੇ ਸਨ, ਜਿਨ੍ਹਾਂ ਨੂੰ ਵੇਖ ਕੇ ਹਰ ਇਕ ਦੀ ਅੱਖ 'ਚ ਹੰਝੂ ਵਹਿ ਰਹੇ ਸਨ।ਸ਼ਹੀਦ ਦੇ ਭਰਾ ਸੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਜੋ ਫ਼ੌਜ ਦੇ ਸਿੱਖਲਾਈ ਰੈਜੀਮੇਂਟ 'ਚ ਤਾਇਨਾਤ ਹੈ। ਸ਼ਹੀਦ ਦੀ ਮ੍ਰਿਤਕ ਦੇਹ ਜੋ ਲੈ ਕੇ ਆਏ ਹਨ, ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਵੱਲੋਂ ਜਬਰਦਸਤ ਕਰਾਸ ਫਾਈਰਿੰਗ ਲਗਾਤਾਰ ਕੀਤੀ ਗਈ ਅਤੇ ਇਕ ਬੰਬ ਪਾਸਿਕਤਾਨ ਫ਼ੌਜ ਵੱਲੋ ਸੁੱਟਿਆ ਗਿਆ, ਜਿਸ ਦੇ ਬਲਾਸਟ ਹੋਣ ਨਾਲ ਇਹ ਜਵਾਨ ਸ਼ਹੀਦ ਹੋ ਗਏ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ

PunjabKesari

ਜਦੋਂ ਸ਼ਹੀਦ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਹਜਾਰਾਂ ਹੀ ਲੋਕਾਂ ਦਾ ਸੈਲਾਬ ਨਜਰ ਆ ਰਿਹਾ ਸੀ। ਸ਼ਮਸਾਨਘਾਟ ਵਿਖੇ ਪਠਾਨਕੋਟ ਤੋਂ ਆਈ 34 ਜੀ. ਆਰ. ਗੋਰਖਾ ਰੈਜਮੈਂਟ ਦੀ ਟੁੱਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਹਥਿਆਰ ਪੁੱਠੇ ਕਰਕੇ ਮਾਤਵੀ ਵਿਗੁੱਲ ਵਜਾ ਕਰ ਹਵਾਈ ਫਾਈਰਿੰਗ ਕਰਕੇ ਸਲਾਮੀ ਦਿੱਤੀ ਗਈ।

ਯਾਦ ਰਹੇ ਕੇ ਸ਼ਹੀਦ ਦੇ ਪਿਤਾ ਕੈਪਟਨ ਮੋਹਨ ਸਿੰਘ ਵੀ 15 ਸਿੱਖ ਲਾਈਟ ਤੋਂ ਸੇਵਾ ਮੁਕਤ ਹੋਏ ਸਨ ਅਤੇ ਕੁਝ ਸਮਾਂ ਪਹਿਲਾਂ ਉਹ ਸਵਰਗਵਾਸ ਹੋ ਗਏ ਸਨ ਅਤੇ ਸ਼ਹੀਦ ਦੇ 3 ਭਰਾ ਵੀ ਫ਼ੌਜ ਦੀ ਸਿੱਖ ਲਾਈਟ ਰੈਜੀਮੈਂਟ 'ਚ ਤਾਇਨਾਤ ਹਨ। ਉਸ ਦੋਵੇਂ ਭਰਾ ਵੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਅਤੇ ਤੀਜਾ ਭਰਾ ਗੁਰਿੰਦਰਜੀਤ ਸਿੰਘ ਜੋ ਅਸਾਮ ਵਿਖੇ ਤਾਇਨਾਤ ਹੈ ਨਹੀਂ ਪਹੁੰਚ ਸਕਿਆ। ਇਸ ਮੌਕੇ 'ਤੇ ਹਾਜ਼ਰ ਸਮੂਹ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਵੀ ਪਾਕਿਸਤਾਨ ਮੁਰਦਾਬਾਦ­ ਪਾਕਿਸਤਾਨ ਮੁਰਦਾਬਾਦ ਦੇ ਨਾਆਰੇ ਲਗਾਏ।

ਇਹ ਵੀ ਪੜ੍ਹੋ: ਪਾਣੀ ਦੇ ਟੈਂਕ ਦੀ ਸਫ਼ਾਈ ਕਰਦੇ ਚਾਚੇ-ਭਤੀਜੇ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ

ਅੰਤਿਮ ਸੰਸਕਾਰ ਮੌਕੇ 'ਤੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ­ ਵਿਧਾਇਕ ਸੰਗਤ ਸਿੰਘ ਗਿਲਜੀਆਂ­ ਡਿਪਟੀ ਕਮਿਸ਼ਨਰ ਹੁਸਿਆਰਪੁਰ ਅਪਨੀਤ ਰਿਆਤ­ਐੱਸ. ਪੀ. ਹੈੱਡਕੁਆਟਰ ਰਵਿੰਦਰ ਸਿੰਘ ਸਿੱਧੂ, ਐੱਸ. ਡੀ. ਐੱਮ. ਦਸੂਹਾ ਰਣਦੀਪ ਸਿੰਘ ਹੀਰ­ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ­ ਸ੍ਰੋਮਣੀ ਅਕਾਲੀ ਦਲ ਪੀ. ਸੀ. ਏ. ਦੇ ਮੈਂਬਰ ਲਖਵਿੰਦਰ ਸਿੰਘ ਲੱਖੀ­ ਅਰਵਿੰਦਰ ਸਿਮਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ­ ਡਿਪਟੀ ਡਾਇਰੈਕਟਰ ਜ਼ਿਲ੍ਹਾ ਸੈਨਿਕ ਭਲਾਈ ਬੋਰਡ ਕਰਨਲ ਦਲਵਿੰਦਰ ਸਿੰਘ­ ਸੁਪਰਡੈਂਟ ਰਛਪਾਲ ਸਿੰਘ­ ਸਾਬਕਾ ਸੈਨਿਕ ਭਲਾਈ ਅਫਸਰ ਗੁਰਮੀਤ ਸਿੰਘ ਰਾਜੂ ਦਵਾਖਰੀ­ ਸਾਬਕਾ ਸੈਨਿਕ ਭਲਾਈ ਅਫਸਰ ਨਰੇਸ ਕੁਮਾਰ­ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਕੈਪਟਨ ਬਲਵਿੰਦਰ ਸਿੰਘ­ਸਰਪੰਚ ਵਰਿੰਦਰਜੀਤ ਸਿੰਘ­ਸਰਪੰਚ ਵਿਨੋਦ ਕੁਮਾਰ ਦੁੱਗਲ­ ਥਾਣਾ ਮੁਖੀ ਗੜਦੀਵਾਲਾ ਬਲਵਿੰਦਰਪਾਲ ਸਿੰਘ­ਕਰਮਵੀਰ ਸਿੰਘ ਘੁੰਮਣ ਆਪ ਆਗੂ­ ਹਰਮੀਤ ਸਿੰਘ ਅੋਲਖ­ਜਸਵੀਰ ਸਿੰਘ ਰਾਜਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ


shivani attri

Content Editor

Related News