ਪਾਕਿ ਸਰਕਾਰ ਵਲੋਂ ਸ਼੍ਰੀ ਕਟਾਸ ਰਾਜ ਧਾਮ ਦੀ ਯਾਤਰਾ ਲਈ 200 ਹਿੰਦੂ ਸ਼ਰਧਾਲੂਆਂ ਦਾ ਵੀਜ਼ਾ ਜਾਰੀ, 17 ਨੂੰ ਜਾਵੇਗਾ ਜਥਾ

Friday, Dec 17, 2021 - 10:06 AM (IST)

ਪਾਕਿ ਸਰਕਾਰ ਵਲੋਂ ਸ਼੍ਰੀ ਕਟਾਸ ਰਾਜ ਧਾਮ ਦੀ ਯਾਤਰਾ ਲਈ 200 ਹਿੰਦੂ ਸ਼ਰਧਾਲੂਆਂ ਦਾ ਵੀਜ਼ਾ ਜਾਰੀ, 17 ਨੂੰ ਜਾਵੇਗਾ ਜਥਾ

ਜਲੰਧਰ (ਧਵਨ) - ਪਾਕਿਸਤਾਨ ਸਥਿਤ ਹਿੰਦੂ ਭਾਈਚਾਰੇ ਦੇ ਪ੍ਰਾਚੀਨ ਇਤਿਹਾਸਕ ਤੀਰਥ ਸਥਾਨ ਸ਼੍ਰੀ ਕਟਾਸ ਰਾਜ ਧਾਮ ਦੀ ਤੀਰਥ ਯਾਤਰਾ ਲਈ ਪਾਕਿਸਤਾਨ ਸਰਕਾਰ ਨੇ 200 ਹਿੰਦੂ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ। ਯਾਤਰਾ ਦੇ ਮੁੱਖ ਕਨਵੀਨਰ ਅਤੇ ਕੇਂਦਰੀ ਸਨਾਤਨ ਧਰਮ ਸਭਾ ਦੇ ਰਾਸ਼ਟਰੀ ਪ੍ਰਧਾਨ ਸ਼ਿਵ ਪ੍ਰਤਾਪ ਬਜਾਜ ਨੇ ਦੱਸਿਆ ਕਿ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤੀਰਥ ਯਾਤਰਾ ਲਈ ਪਾਕਿ ਹਾਈ ਕਮਿਸ਼ਨ ਦਿੱਲੀ ਤੋਂ ਵੀਜ਼ੇ ਪ੍ਰਾਪਤ ਹੋ ਚੁੱਕੇ ਹਨ ਅਤੇ ਯਾਤਰਾ ਲਈ ਜਥਾ 17 ਦਸੰਬਰ ਨੂੰ ਹੀ ਵਾਹਘਾ ਸਰਹੱਦ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਜਥੇ ’ਚ ਹਰਿਆਣਾ, ਪੰਜਾਬ, ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ ਆਦਿ ਸੂਬਿਆਂ ਤੋਂ ਤੀਰਥ ਯਾਤਰੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਸ਼੍ਰੀ ਕਟਾਸ ਰਾਜ ਤੀਰਥ ਸਥਾਨ ’ਚ 18 ਤੇ 19 ਦਸੰਬਰ ਨੂੰ ਮਹਾਸ਼ਿਵ ਪੂਜਨ ਅਤੇ ਸ਼੍ਰੀ ਮਾਰਗ ਸ਼੍ਰੇਸ਼ਠ ਪੂਰਨਿਮਾ ਉਤਸਵ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਦਾ ਸ਼ੁਭ ਆਯੋਜਨ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਉਨ੍ਹਾਂ ਕਿਹਾ ਕਿ ਸ਼੍ਰੀ ਅਮਰਕੁੰਡ ’ਚ ਤੜਕੇ ਕੱਤਕ ਦੀ ਪੁੰਨਿਆ ਮੌਕੇ ਪਵਿੱਤਰ ਇਸ਼ਨਾਨ ਦਾ ਆਯੋਜਨ ਹੋਵੇਗਾ ਅਤੇ ਰਾਤ ਨੂੰ ਸ਼੍ਰੀ ਅਮਰਕੁੰਡ ਦੇ ਕਿਨਾਰਿਆਂ ’ਤੇ ਦੀਪਮਾਲਾ ਹੋਵੇਗੀ। 20 ਦਸੰਬਰ ’ਚ ਨੂੰ ਜਥਾ ਲਾਹੌਰ ਸਥਿਤ ਸ਼੍ਰੀ ਕ੍ਰਿਸ਼ਨ ਜੀ ਮੰਦਰ ’ਚ ਪੂਜਾ-ਅਰਚਨਾ ਕਰੇਗਾ। 21 ਦਸੰਬਰ ਨੂੰ ਲਾਹੌਰ ਸ਼ਹਿਰ ਵਸਾਉਣ ਵਾਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਪੁੱਤਰ ਮਹਾਰਾਜ ਲਵ ਜੀ ਦੀ ਸਮਾਧੀ ’ਤੇ ਜਥਾ ਸ਼ਰਧਾਂਜਲੀ ਭੇਟ ਕਰੇਗਾ। 23 ਦਸੰਬਰ ਨੂੰ ਜਥਾ ਆਪਣੇ ਦੇਸ਼ ਪਰਤ ਆਵੇਗਾ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਭਾਰਤ-ਪਾਕਿਸਤਾਨ ਦੇ ਵਿਚਾਲੇ ਘਟੀਆਂ ਸਿਆਸੀ ਘਟਨਾਵਾਂ, ਕੋਰੋਨਾ ਮਹਾਮਾਰੀ ਅਤੇ ਪਾਕਿਸਤਾਨੀ ਦੇ ਅੰਦਰੂਨੀ ਹਾਲਾਤ ਨੂੰ ਵੇਖਦੇ ਹੋਏ ਯਾਤਰਾ ਵਿਵਸਥਾ ਲਈ ਸ਼ੁਰੂ ਤੋਂ ਹੀ ਕਈ ਤਰ੍ਹਾਂ ਦੇ ਵਿਚਾਰ-ਵਟਾਂਦਰੇ ਅਤੇ ਭਾਵਨਾਵਾਂ ਬਣਦੀਆਂ ਰਹੀਆਂ ਪਰ ਪਾਕਿਸਤਾਨ ਵਕਫ ਬੋਰਡ ਵੱਲੋਂ ਉਨ੍ਹਾਂ ਨੂੰ ਯਾਤਰਾ ਆਯੋਜਨ ’ਚ ਪੂਰਨ ਸਹਿਯੋਗ ਅਤੇ ਸੁਰੱਖਿਆ ਦੇਣ ਦੇ ਭਰੋਸੇ ਤੋਂ ਬਾਅਦ ਯਾਤਰਾ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

 

 


author

rajwinder kaur

Content Editor

Related News