ਸਰਹੱਦ ਪਾਰ: ਨਾਬਾਲਿਗ ਕੁੜੀ ਨੂੰ ਵੇਚਣ ਦਾ ਵਿਰੋਧ ਕਰਨ ’ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

07/06/2022 7:49:37 PM

ਗੁਰਦਾਸਪੁਰ (ਵਿਨੋਦ) - ਪਾਕਿਸਤਾਨ ਦੇ ਜ਼ਿਲ੍ਹਾ ਦਾਦੂ ਦੇ ਲੱਕੀ ਸ਼ਾਹ ਕਸਬੇ ’ਚ ਇਕ ਵਿਅਕਤੀ ਵਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨੇ ਕਤਲ ਦੀ ਵਾਰਦਾਤ ਨੂੰ ਇਸ ਕਰਕੇ ਅੰਜ਼ਾਮ ਦਿੱਤਾ, ਕਿਉਂਕਿ ਉਸ ਦੀ ਪਤਨੀ ਆਪਣੀ ਨਾਬਾਲਿਗ ਕੁੜੀ ਨੂੰ ਉਸ ਦੇ ਪਤੀ ਵੱਲੋਂ ਇਕ ਲੱਖ ਰੁਪਏ ’ਚ ਵੇਚ ਕੇ ਉਸ ਦਾ ਖਰੀਦਦਾਰ ਨਾਲ ਨਿਕਾਹ ਕਰਨ ਦਾ ਵਿਰੋਧ ਕਰਦੀ ਸੀ।

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਭਰਾ ਮੁਨਵਰ ਜਿਸਕਾਨੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਉਸ ਦੇ ਜੀਜਾ ਜੁਲਫ਼ਕਾਰ ਨੇ ਆਪਣੀ ਪਤਨੀ ਬਬਲੀ ਜਿਸਕਾਨੀ ਦਾ ਗਲਾ ਦਬਾ ਕੇ ਕਤਲ ਕੀਤਾ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਜੀਜਾ ਨੇ ਆਪਣੀ ਨਾਬਾਲਿਗ ਕੁੜੀ ਨੂੰ ਇਕ ਲੱਖ ਰੁਪਏ ’ਚ ਕਿਸੇ ਵਿਅਕਤੀ ਨੂੰ ਵੇਚਿਆ ਸੀ ਅਤੇ ਉਸ ਤੋਂ ਪੈਸੇ ਲੈ ਕੇ ਆਪਣੀ ਲੜਕੀ ਦਾ ਖਰੀਦਦਾਰ ਅਖਤਰ ਨਵਾਬ ਨਾਲ ਨਿਕਾਹ ਕਰਨਾ ਚਾਹੁੰਦਾ ਸੀ ਪਰ ਉਸ ਦੀ ਭੈਣ ਬਬਲੀ ਇਸ ਗੱਲ ਦਾ ਵਿਰੋਧ ਕਰ ਰਹੀ ਸੀ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਜੁਫ਼ਲਕਾਰ ਨੇ ਪਹਿਲਾ ਵੀ ਆਪਣੀਆਂ ਦੋ ਕੁੜੀਆਂ ਨੂੰ ਇਸ ਤਰਾਂ ਵੇਚ ਕੇ ਉਨ੍ਹਾਂ ਦਾ ਖਰੀਦਦਾਰਾਂ ਨਾਲ ਨਿਕਾਹ ਕਰ ਦਿੱਤਾ ਸੀ। ਇਸ ਵਿਵਾਦ ਦੇ ਚੱਲਦੇ ਦੋਸ਼ੀ ਜੁਲਫਕਾਰ ਨੇ ਆਪਣੀ ਪਤਨੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਪਤਨੀ ਦਾ ਕਤਲ ਕਰਨ ਵਾਲੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)


rajwinder kaur

Content Editor

Related News