ਦਰਿੰਦਗੀ ਦੀਆਂ ਹੱਦਾਂ ਪਾਰ : ਆਪਣੇ ਹੀ ਪਰਿਵਾਰ ਦੇ 11 ਜੀਆਂ ਦੀ ਗਲਾ ਵੱਢ ਕੀਤੀ ਹੱਤਿਆ

Thursday, Aug 20, 2020 - 09:53 AM (IST)

ਦਰਿੰਦਗੀ ਦੀਆਂ ਹੱਦਾਂ ਪਾਰ : ਆਪਣੇ ਹੀ ਪਰਿਵਾਰ ਦੇ 11 ਜੀਆਂ ਦੀ ਗਲਾ ਵੱਢ ਕੀਤੀ ਹੱਤਿਆ

ਗੁਰਦਾਸਪੁਰ/ਪਾਕਿਸਤਾਨ (ਜ. ਬ.) : ਆਪਣੇ ਹੀ ਪਰਿਵਾਰ ਦੇ ਸੁੱਤੇ ਪਏ 11 ਮੈਂਬਰਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਸ਼ੁੱਕਰਪਾਣੋ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਹੱਤਿਆ ਕੀਤੀ ਉਨ੍ਹਾਂ 'ਚ ਮੁਲਜ਼ਮ ਦੀ ਪਤਨੀ, 4 ਧੀਆਂ, 3 ਪੁੱਤਰ, ਇਕ ਨੂੰਹ, ਇਕ ਪੋਤਰੀ ਅਤੇ ਇਕ ਪੋਤਰਾ ਸ਼ਾਮਲ ਸੀ। 

ਇਹ ਵੀ ਪੜ੍ਹੋਂ : ਪੰਜਾਬ 'ਚ ਹੁਣ ਵਾਹਨਾਂ 'ਤੇ ਲੱਗੇਗੀ ਸਰਕਾਰੀ ਨੰਬਰ ਪਲੇਟ, ਨਹੀਂ ਤਾਂ ਹੋਵੇਗਾ ਭਾਰੀ ਜੁਰਮਾਨਾ

ਸਰਹੱਦ ਪਾਰ ਸੂਤਰਾਂ ਅਨੁਸਾਰ ਬੁੱਧਵਾਰ ਸਵੇਰੇ ਕਸਬਾ ਸ਼ੁੱਕਰ ਪਾਣੋ ਅਕੀਲ ਪਿੰਡ ਦੇ ਇਕ ਪਰਿਵਾਰ ਦੇ 11 ਲੋਕ ਮ੍ਰਿਤਕ ਪਾਏ ਗਏ। ਸਾਰਿਆਂ ਦੀ ਗਲਾ ਵੱਢ ਕੇ ਹੱਤਿਆ ਕੀਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰਨ 'ਤੇ ਪਾਇਆ ਕਿ ਇਸ ਪਰਿਵਾਰ ਦਾ ਮੁਖੀਆ ਹਰਇਕਬਾਲ ਭੱਟ ਕਿਤੇ ਦਿਖਾਈ ਨਹੀਂ ਦਿੱਤਾ, ਜਿਸ 'ਤੇ ਪੁਲਸ ਨੂੰ ਸਿੱਧੇ ਸ਼ੱਕ ਹਰਇਕਬਾਲ ਭੱਟ 'ਤੇ ਹੋਇਆ। ਪੁਲਸ ਨੇ ਕਸਬੇ ਦੇ ਲੋਕਾਂ ਦੀ ਮਦਦ ਨਾਲ ਦੋਸ਼ੀ ਨੂੰ ਇਕ ਬੰਦ ਪਈ ਫੈਕਟਰੀ ਤੋਂ ਫੜਿਆ। ਉਸ ਦੇ ਕੋਲੋਂ ਉਹ ਚਾਕੂ ਵੀ ਬਰਾਮਦ ਹੋਇਆ, ਜਿਸ ਨਾਲ ਉਸ ਨੇ ਆਪਣੇ ਹੀ ਪਰਿਵਾਰ ਦੇ ਲੋਕਾਂ ਦੀ ਹੱਤਿਆ ਕੀਤੀ ਸੀ। ਪੁਲਸ ਦੇ ਅਨੁਸਾਰ ਦੋਸ਼ੀ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਹੈ ਅਤੇ ਉਹ ਪਹਿਲੇ ਵੀ ਹੱਤਿਆ ਦੇ ਦੋਸ਼ 'ਚ ਜੇਲ ਕੱਟ ਚੁੱਕਿਆ ਹੈ ਅਤੇ ਅੱਜ ਕੱਲ ਜ਼ਮਾਨਤ 'ਤੇ ਹੈ। ਪੁਲਸ ਦੋਸ਼ੀ ਦਾ ਟੈਸਟ ਵੀ ਕਰਵਾ ਰਹੀ ਹੈ ਕਿ ਉਸ ਨੇ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀ।

ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾਂ ਪਾਰ: ਨੌਜਵਾਨ ਨੇ ਨਾਬਾਲਗਾ ਨਾਲ ਲਗਾਤਾਰ ਦੋ ਦਿਨ ਕੀਤਾ ਜਬਰ-ਜ਼ਿਨਾਹ


author

Baljeet Kaur

Content Editor

Related News