ਪਾਕਿਸਤਾਨ ਤੋਂ ਭਾਰਤ ਆਇਆ 100 ਹਿੰਦੂਆਂ ਦਾ ਜੱਥਾ
Tuesday, Feb 18, 2020 - 09:39 AM (IST)

ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ’ਚ ਬੀਤੇ ਦਿਨ ਪਾਕਿਸਤਾਨ ਤੋਂ 100 ਹਿੰਦੂਆਂ ਦਾ ਜੱਥਾ ਭਾਰਤ ਆਉਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਜੱਥਾ ਵੀ ਗੰਗਾ ਇਸਨਾਨ ਅਤੇ ਭਾਰਤ ਵਿਚ ਧਾਰਮਿਕ ਤੀਰਥ ਸਥਾਨਾਂ ਦੀ ਯਾਤਰਾ ਕਰਨ ਦਾ ਵੀਜ਼ਾ ਲੈ ਕੇ ਇਥੇ ਆਇਆ ਹੈ। ਇਹ ਜੱਥਾ ਭਾਰਤ ’ਚ ਸਥਾਈ ਨਾਗਰਿਕਤਾ ਲੈਣ ਦਾ ਚਾਹਵਾਨ ਵੀ ਹੈ। ਇਸ ਜਥੇ ਦੀ ਤਰਸਯੋਗ ਹਾਲਤ ਅਤੇ ਆਪਣੇ ਨਾਲ ਲਿਆਂਦੇ ਬੋਰੀਆ-ਬਿਸਤਰਾ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪਾਕਿਸਤਾਨੀ ਹਿੰਦੂ ਵੀ ਹਿਜ਼ਰਤ ਕਰ ਕੇ ਭਾਰਤ ਆਏ ਹਨ।