ਲੋਕਾਂ ਦਾ ਢਿੱਡ ਭਰਨ ਵਾਲੇ ਚੰਡੀਗੜ੍ਹ ਦੇ ''ਲੰਗਰ ਬਾਬਾ'' ਨੂੰ ਮਿਲਿਆ ਪਦਮਸ਼੍ਰੀ

01/27/2020 3:25:26 PM

ਚੰਡੀਗੜ੍ਹ (ਪਾਲ/ਰਾਏ) : ਕਿਸੇ ਲਈ ਵੀ ਪਦਮਸ਼੍ਰੀ ਵਰਗਾ ਵੱਡਾ ਸਨਮਾਨ ਮਿਲਣਾ ਬਹੁਤ ਮਾਣ ਦੀ ਗੱਲ ਹੈ । ਪੀ. ਜੀ. ਆਈ. ਪਲਮਨਰੀ ਮੈਡੀਸਨ ਵਿਭਾਗ ਦੇ ਸੀਨੀਅਰ ਪ੍ਰੋ. ਡੀ. ਬਹਿਰਾ ਨੂੰ ਦੇਸ਼ ਦੇ ਸਰਵਉੱਚ ਸਨਮਾਨ ਪਦਮਸ਼੍ਰੀ ਵਲੋਂ ਨਿਵਾਜ਼ਿਆ ਗਿਆ ਹੈ। ਪਿਛਲੇ ਸਾਲ ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਸੀ। ਪੀ. ਜੀ. ਆਈ. ਦੇ ਬਾਹਰ ਲੰਗਰ ਲਾਉਣ ਵਾਲੇ ਅਤੇ ਲੰਗਰ ਬਾਬੇ ਦੇ ਨਾਮ ਨਾਲ ਮਸ਼ਹੂਰ ਜਗਦੀਸ਼ ਲਾਲ ਆਹੂਜਾ ਨੂੰ ਵੀ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ, ਉਹ 84 ਸਾਲ ਦੇ ਹਨ। ਉਨ੍ਹਾਂ ਨੇ 37 ਸਾਲ ਪਹਿਲਾਂ ਆਪਣੇ ਬੇਟੇ ਦੇ ਜਨਮਦਿਨ 'ਤੇ ਲੰਗਰ ਲਾਉਣਾ ਸ਼ੁਰੂ ਕੀਤਾ ਸੀ।
ਉਥੇ ਹੀ, ਐਵਾਰਡ ਮਿਲਣ ਬਾਰੇ ਡਾ. ਡੀ. ਬਹਿਰਾ ਨੇ ਕਿਹਾ ਕਿ ਉਮੀਦ 'ਤੇ ਦੁਨੀਆ ਕਾਇਮ ਹੈ ਤਾਂ ਉਨ੍ਹਾਂ ਨੂੰ ਵੀ ਕਿਤੇ ਨਾ ਕਿਤੇ ਐਵਾਰਡ ਮਿਲਣ ਦੀ ਉਮੀਦ ਸੀ। ਬੋਲੇ ਕਿ ਇਹ ਐਵਾਰਡ ਮੇਰੇ ਇਕੱਲੇ ਦਾ ਨਹੀਂ, ਉਨ੍ਹਾਂ ਮਰੀਜ਼ਾਂ ਦਾ ਹੈ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਜਿਤਾਇਆ। ਉਨ੍ਹਾਂ ਦੀਆਂ ਦੁਆਵਾਂ ਮੇਰੇ ਲਈ ਬਹੁਤ ਮਹੱਤਵ ਰੱਖਦੀਆਂ ਹਨ। ਉਨ੍ਹਾਂ ਨੇ ਪੀ. ਜੀ. ਆਈ. 'ਚ ਸਾਲ 1978 'ਚ ਜੂਨੀਅਰ ਰੈਜ਼ੀਡੈਂਟ ਜੁਆਇਨ ਕੀਤਾ ਸੀ। ਪੀ. ਜੀ. ਆਈ. ਦੇ ਸਹਿਯੋਗੀ ਡਾਕਟਰਾਂ ਨੇ ਹਮੇਸ਼ਾ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕੀਤਾ। 462 ਤੋਂ ਜ਼ਿਆਦਾ ਨੈਸ਼ਨਲ ਅਤੇ ਇੰਟਰਨੈਸ਼ਨਲ ਜਰਨਲ 'ਚ ਕਈ ਰਿਸਰਚ ਪੇਪਰ ਪਬਲਿਸ਼ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਐਵਾਰਡਜ਼ ਆਪਣੇ ਕਰੀਅਰ 'ਚ ਮਿਲੇ ਹਨ ਪਰ ਪਦਮਸ਼੍ਰੀ ਮਿਲਣ ਦਾ ਅਹਿਸਾਸ ਬਹੁਤ ਵੱਖ ਹੈ। ਜਿੱਥੋਂ ਤੱਕ ਐਵਾਰਡ ਮਿਲਣ ਦੀ ਗੱਲ ਹੈ ਤਾਂ ਅੱਜ ਜਦੋਂ ਤੁਸੀਂ ਮਿਹਨਤ ਕਰਦੇ ਹੋ ਅਤੇ ਉਸ ਨੂੰ ਜਦੋਂ ਸਰਾਹਿਆ ਜਾਂਦਾ ਹੈ ਤਾਂ ਤੁਹਾਨੂੰ ਖੁਸ਼ੀ ਤਾਂ ਹੁੰਦੀ ਹੀ ਹੈ। ਅਜੋਕਾ ਦਿਨ ਜ਼ਿੰਦਗੀ ਦੇ ਉਨ੍ਹਾਂ ਖਾਸ ਪਲਾਂ 'ਚ ਸ਼ੁਮਾਰ ਹੋ ਗਿਆ ਹੈ, ਜੋ ਕਦੇ ਭੁਲਾਏ ਨਹੀਂ ਜਾ ਸਕਣਗੇ।
ਪੀ. ਜੀ. ਆਈ. ਰਿਸਰਚ ਏਰੀਆ ਵਧਾਉਣ ਦਾ ਕੰਮ ਕੀਤਾ
ਡਾ. ਬਹਿਰਾ ਪੀ. ਜੀ. ਆਈ. ਪਲਮਨਰੀ ਮੈਡੀਸਨ ਵਿਭਾਗ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਿਛਲੇ ਸਾਲ ਡਾ. ਬਹਿਰਾ ਦੀ ਰਿਟਾਇਰਮੈਂਟ ਸੀ ਪਰ ਵਿਭਾਗ ਨੇ ਉਨ੍ਹਾਂ ਦੇ ਕੰਮ ਨੂੰ ਵੇਖਦੇ ਹੋਏ ਉਨ੍ਹਾਂ ਨੂੰ 2 ਸਾਲ ਦੀ ਐਕਸਟੈਂਸ਼ਨ ਦਿੱਤੀ। ਇਸਤੋਂ ਬਾਅਦ ਉਹ ਹਾਲੇ ਵੀ ਪੀ. ਜੀ. ਆਈ. 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ. ਬਹਿਰਾ ਨੇ ਪੀ. ਜੀ. ਆਈ. ਦੇ ਰਿਸਰਚ ਡੀਨ ਦੇ ਪਦ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਪੀ. ਜੀ. ਆਈ. ਰਿਸਰਚ ਏਰੀਏ ਨੂੰ ਵਧਾਉਣ ਨੂੰ ਲੈ ਕੇ ਬਹੁਤ ਕੰਮ ਕੀਤਾ। ਉਹ ਖੁਦ ਮੰਨਦੇ ਹਨ ਕਿ ਕਿਸੇ ਵੀ ਹੈਲਥ ਕੇਅਰ ਲਈ ਉਸਦਾ ਰਿਸਰਚ ਏਰੀਆ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਟੀ. ਬੀ. ਦੇ ਫੀਲਡ 'ਚ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਸਨੂੰ ਇੰਟਰਨੈਸ਼ਨਲ ਪੱਧਰ 'ਤੇ ਸਰਾਹਿਆ ਗਿਆ ਹੈ।


Babita

Content Editor

Related News