ਮੰਡੀਆਂ ’ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ

Saturday, Oct 19, 2024 - 01:09 PM (IST)

ਮੱਖੂ (ਵਾਹੀ) : ਝੋਨੇ ਦੀ ਖ਼ਰੀਦ ਦੇ 18 ਦਿਨ ਬੀਤ ਜਾਣ 'ਤੇ ਵੀ ਪੰਜਾਬ ਭਰ ਵਿਚੋਂ ਝੋਨੇ ਦੀਆਂ ਬੋਰੀਆਂ ਦੀ ਲਿਫਟਿੰਗ ਸ਼ੁਰੂ ਨਹੀਂ ਹੋਈ। ਦਾਣਾ ਮੰਡੀ ਮੱਖੂ ਵਿਖੇ ਵੀ ਇਕ ਸਿੰਗਲ ਬੋਰੀ ਦੀ ਵੀ ਲਿਫਟਿੰਗ ਨਹੀਂ ਹੋਈ। ਦਾਣਾ ਮੰਡੀ ’ਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਅਤੇ ਹੁਣ ਕਿਸਾਨਾਂ ਦਾ ਆ ਰਿਹਾ ਝੋਨਾ ਉਤਾਰਨ ਲਈ ਥਾਂ ਦੀ ਕਮੀਂ ਹੋ ਗਈ ਹੈ, ਕਿਉਂਕਿ ਅੱਧੀ ਤੋਂ ਵੱਧ ਮੰਡੀ ’ਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਇੱਥੇ ਜ਼ਿਕਰਯੋਗ ਹੈ ਕਿ ਅਜੇ ਸਿਰਫ 10 ਫ਼ੀਸਦੀ ਝੋਨੇ ਦੀ ਕਟਾਈ ਹੋਈ ਹੈ ਅਤੇ ਬਾਕੀ ਖੇਤਾਂ ’ਚ ਖੜ੍ਹੇ ਝੋਨੇ ਦੀ ਕਟਾਈ ਇਕ ਦੋ ਹਫ਼ਤਿਆਂ ’ਚ ਹੋਵੇਗੀ ਪਰ ਇਹ ਝੋਨਾ ਉਤਾਰਨ ਲਈ ਥਾਂ ਨਹੀਂ ਹੋਵੇਗੀ।

ਇਕ ਅਕਤੂਬਰ ਤੋਂ ਸ਼ੁਰੂ ਝੋਨੇ ਦੀ ਖ਼ਰੀਦ ਦੇ 18 ਦਿਨ ਬੀਤ ਜਾਣ ਤੇ ਵੀ ਇਸ ਸਬੰਧੀ ਕੋਈ ਪੁਖਤਾ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਸ਼ੈਲਰ ਮਾਲਕਾਂ ਨਾਲ ਮੰਗਾਂ ਸਬੰਧੀ ਸਰਕਾਰ ਦੀ ਗੱਲਬਾਤ ਕਿਸੇ ਤਨ ਪੱਤਣ ਨਾ ਲੱਗਣ ਕਾਰਨ ਮੰਡੀਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਰਕਾਰ ਦੀ ਹਾਲਤ ਇਸ ਵਕਤ ‘ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ, ਵਾਲੀ ਹੋਈ ਪਈ ਹੈ ਅਤੇ ਅਖਾਣ, ਬੂਹੇ ਆਈ ਜੰਝ ਤੇ ਵਿਨੋਂ ਕੁੜੀ ਦੇ ਕੰਨ, ਵਾਲੀ ਬਣੀਂ ਪਈ ਹੈ’ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਲੱਗੇ ਝੋਨੇ ਦੇ ਅੰਬਾਰ ਕਾਰਨ ਜੇਕਰ ਮੋਸਮ ਦੀ ਖਰਾਬੀ ਹੁੰਦੀ ਹੈ। ਜੇਕਰ ਮੀਂਹ ਪੈ ਜਾਂਦਾ ਹੈ ਤਾਂ ਇਹ ਝੋਨਾ ਖਰਾਬ ਹੋ ਸਕਦਾ ਹੈ। ਇਸ ਕਾਰਨ ਆੜਤੀ ਡੂੰਘੀ ਚਿੰਤਾ ’ਚ ਡੁੱਬਾ ਹੋਇਆ ਹੈ ਅਤੇ ਦੂਜਾ ਕਿਸਾਨਾਂ ਦੇ ਆਉਣ ਵਾਲੇ ਝੋਨੇ ਲਈ ਥਾਂ ਦੀ ਕਮੀਂ ਕਾਰਨ ਵੀ ਪ੍ਰੇਸ਼ਾਨ ਹੈ ਕਿ ਝੋਨਾ ਕਿੱਥੇ ਉਤਾਰਿਆ ਜਾਵੇ।
 


Babita

Content Editor

Related News