ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਲਵਾਈ ਜ਼ਿਆਦਾ : ਖੇਤੀਬਾਡ਼ੀ ਮਾਹਰ

Thursday, Jun 21, 2018 - 08:04 AM (IST)

 ਤਪਾ ਮੰਡੀ (ਸ਼ਾਮ,ਗਰਗ) - ਸਥਾਨਕ ਇਲਾਕੇ ’ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਲਵਾਈ ਦਾ ਕੰਮ ਅੱਜ ਸ਼ੁਰੂ ਹੋ ਗਿਆ। ਜਦ ਸਾਡੇ ਪ੍ਰਤੀਨਿਧ ਨੇ ਖੇਤਾਂ ਦਾ ਦੌਰਾ ਕਰਨ ’ਤੇ ਦੇਖਿਆ ਗਿਆ ਕਿ ਕਿਸਾਨ ਖੇਤਾਂ ਵਿਚ ਪਾਣੀ ਛੱਡ ਕੇ ਖੇਤ ਤਿਆਰ ਕਰ ਰਹੇ ਹਨ ਅਤੇ ਵੱਖ-ਵੱਖ ਥਾਵਾਂ ’ਤੇ ਪੰਜਾਬੀ ਅਤੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਵਿਚ ਲੱਗੇ ਹੋਏ ਹਨ। ਪਰ ਭਾਕਿਯੂ ਨੇ ਤਾਂ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਵੀ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਵਾ ਦਿੱਤੀ ਸੀ ਜਿਸ ਦੇ ਵਿਰੋਧ ’ਚ ਪ੍ਰਸ਼ਾਸਨ ਨੇ ਕਈ ਕਿਸਾਨਾਂ ’ਤੇ ਕੇਸ ਵੀ ਦਰਜ ਕਰ ਲਏ ਗਏ ਅਤੇ ਕਈ ਥਾਵਾਂ ’ਤੇ ਲੱਗਿਆਂ ਝੋਨਾ ਵਹਾ ਵੀ ਦਿੱਤਾ ਗਿਆ ਪਰ ਕਿਸਾਨ ਯੂਨੀਅਨ,4 ਦਿਨ ਪਹਿਲਾਂ ਹੋਈ ਭਾਰੀ ਵਰਖਾ ਨਾਲ ਖੇਤ ’ਚ ਪਾਣੀ ਖਡ਼ਨ ਨਾਲ ਕਿਸਾਨਾਂ   ਨੇ ਝੋਨੇ ਦੀ ਲਵਾਈ ਅਡਵਾਂਸ ਹੀ ਸ਼ੁਰੂ ਕਰ ਦਿੱਤੀ ਸੀ। ਕਿਸਾਨਾਂ ਬਲਜੀਤ ਸਿੰਘ,ਬਲਵੰਤ ਸਿੰਘ,ਰਾਜਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪੰਜਾਬੀ ਮਜ਼ਦੂਰਾਂ ਦੀ ਘਾਟ ਆਈ ਹੈ, ਉਨ੍ਹਾਂ ਦੱਸਿਆ ਕਿ ਇਸ ਵੇਲੇ 2300 ਤੋਂ 2800 ਰੁਪੈ ਤੱਕ ਪ੍ਰਤੀ ਏਕਡ਼ ਮਜ਼ਦੂਰ ਲਵਾਈ ਲੈ ਰਹੇ ਹਨ,ਚਾਹ-ਪਾਣੀ ਦਾ ਖਰਚਾ ਉਤੇ ਹੈ। ਜਦ ਬਲਾਕ ਖੇਤੀਬਾਡ਼ੀ ਅਫਸਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਝੋਨੇ ਦੀ ਲਵਾਈ ਜਿਆਦਾ ਹੈ ਅਤੇ ਨਰਮੇ ਦੀ ਬੀਜਾਦ ਕਿਸਾਨਾਂ ਵੱਲੋਂ ਵਧੀਆ ਭਾਅ ਨਾ ਮਿਲਣ ਕਾਰਨ ਘੱਟ ਕੀਤੀ ਗਈ ਹੈ।
ਜਿਆਦਾਤਰ ਕਿਸਾਨ ਪੀ.ਆਰ.118, 122,124,126 ਅਤੇ 127 ਤੋਂ ਇਲਾਵਾ ਹੋਰ ਵੀ ਲਵਾਈ ਧਡ਼ਾਧਡ਼ ਕਰਨ ਲੱਗ ਪਏ ਹਨ, ਉਨ੍ਹਾਂ ਦੱਸਿਆ ਕਿ ਖੇਤੀਬਾਡ਼ੀ ਵਿਭਾਗ ਵੱਲੋਂ ਝੋਨੇ ਦੀ ਬਿਜਾਈ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਖਾਦ ਅਤੇ ਕੀਡ਼ੇ ਮਾਰ ਦਵਾਈ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਾਵਰਕਾਮ ਦੇ ਐੱਸ.ਡੀ.ਓ. ਨਵਨੀਤ ਜਿੰਦਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਲਗਾਤਾਰ 8 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ 4 ਦਿਨਾਂ ਬਾਅਦ ਸ਼ਿਫਟਾਂ ’ਚ ਬਦਲਾਅ ਕੀਤਾ ਜਾਇਆ ਕਰੇਗਾ ਤਾਂ ਕਿ ਕਿਸਾਨਾਂ ਨੂੰ ਪਾਣੀ ਲਾਉਣ ਸਮੇਂ ਦਿੱਕਤ ਮਹਿਸੂਸ ਨਾ ਹੋਵੇ।


Related News