ਜੱਟਾਂ ਦੇ ਨਾਂ ''ਤੇ ਗੀਤ ਗਾਉਣ ਵਾਲੇ ਗਾਇਕਾਂ ਨੂੰ ਕਿਸਾਨਾਂ ਨੇ ਪਾਈਆਂ ਲਾਹਣਤਾਂ

10/14/2019 5:38:38 PM

ਰੂਪਨਗਰ (ਸੱਜਣ ਸੈਣੀ) - ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਕਾਰਨ ਦੇਸ਼ ਦਾ ਅੰਨਦਾਤਾ ਲਗਾਤਾਰ ਪਿਛਲੇ ਦੋ ਹਫਤੇ ਤੋਂ ਮੰਡੀਆਂ 'ਚ ਰੁਲ ਰਿਹਾ ਹੈ। ਪਹਿਲਾਂ ਕਿਸਾਨ ਖਰੀਦੇ ਝੋਨੇ ਦੀ ਲਿਫਟਿੰਗ ਮੰਡੀਆਂ 'ਚ ਨਾ ਹੋਣ ਕਾਰਨ ਪਰੇਸ਼ਾਨ ਸਨ ਅਤੇ ਹੁਣ ਉਹ ਫਸਲ ਦੀ ਅਦਾਇਗੀ ਨਾ ਹੋਣ ਕਾਰਨ ਦੁਖੀ ਹੋ ਰਹੇ ਹਨ। ਰੂਪਨਗਰ ਦੀਆਂ ਮੰਡੀਆਂ 'ਚ ਖਰੀਦੇ ਹੋਏ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ, ਜਿਸ ਕਾਰਨ ਮੰਡੀਆਂ 'ਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂÎ ਨੂੰ ਝੋਨਾ ਸੁੱਟਣ ਲਈ ਕੋਈ ਥਾਂ ਨਹੀਂ ਮਿਲ ਰਹੀ। ਮੰਡੀ 'ਚ ਫਸਲ ਰੱਖਣ ਦੀ ਥਾਂ ਨਾ ਹੋਣ ਕਾਰਨ ਕਿਸਾਨ ਆਪਣਾ ਗੁੱਸਾ ਸਰਕਾਰਾਂ ਅਤੇ ਗਾਇਕਾਂ 'ਤੇ ਕੱਢ ਰਹੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਝੋਨੇ ਨਾਲ ਭਰੀਆਂ ਸਾਡੀਆਂ ਟਰਾਲੀਆਂ ਘਰਾਂ 'ਚ ਖੜ੍ਹੀਆਂ ਹਨ, ਕਿਉਂਕਿ ਮੰਡੀਆਂ ਨੂੰ ਪਿਆ ਝੋਨਾ ਹਿਲਣ ਨਾਲ ਨਾ ਹੀ ਨਹੀਂ ਲੈ ਰਿਹਾ। ਉਹ ਸਵੇਰ ਹੁੰਦੇ ਸਾਰ ਮੰਡੀਆਂ 'ਚ ਇਹ ਦੇਖਣ ਆਉਂਦੇ ਹਨ ਕਿ ਸ਼ਾਇਦ ਕਿਤੇ ਤਾਂ ਕੋਈ ਥਾਂ ਹੋਵੇਗੀ, ਜਿਥੇ ਉਹ ਆਪਣਾ ਝੋਨਾ ਲਿਆ ਕੇ ਰੱਖ ਸਕਣ। ਕਿਸਾਨਾਂ ਨੇ ਮੰਡੀਆਂ 'ਚ ਸਰਕਾਰ ਵਲੋਂ ਕੀਤੇ ਸੁਰੱਖਿਆਂ ਪ੍ਰਬੰਧਾ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਜੇਕਰ ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਮੰਡੀਆਂ 'ਚ ਇਸ ਤਰ੍ਹਾਂ ਬੋਰੀਆਂ ਦੇ ਢੇਰ ਨਹੀਂ ਸੀ ਲੱਗਣੇ। ਆੜਤੀਆਂ ਕੋਲ ਸਰਕਾਰ ਦਾ ਇਕ ਵੀ ਪੈਸਾ ਨਹੀਂ, ਜਿਸ ਕਾਰਨ ਉਹ ਕਿਸਾਨਾਂ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਜੱਟਾਂ ਦੇ ਨਾਂ 'ਤੇ ਕਰੋੜਾਂ ਰੁਪਏ ਕਮਾਉਣ ਵਾਲੇ ਗਾਇਕਾਂ ਬਾਰੇ ਕਿਸਾਨਾਂ ਨੇ ਕਿਹਾ ਕਿ ਜੱਟਾਂ ਦਾ ਸਭ ਤੋਂ ਮਾੜਾ ਹਾਲ ਇਨ੍ਹਾਂ ਗਾਇਕਾਂ ਨੇ ਕੀਤਾ ਹੈ, ਕਿਉਂਕਿ ਉਹ ਪੈਸੇ ਕਮਾਉਣ ਲਈ ਸਾਡੀ ਮਜ਼ਬੂਰੀ ਦਾ ਫਾਇਦਾ ਉਠਾ ਰਹੇ ਹਨ। ਗਾਣੇ ਗਾਉਣ ਵਾਲੇ ਗਾਇਕ ਇਕ ਵਾਰ ਮੰਡੀਆਂ 'ਚ ਆ ਕੇ ਦੇਖਣ ਕਿ ਮੰਡੀਆਂ 'ਚ ਜੱਟਾਂ ਦਾ ਹਾਲ ਕਿਸ ਤਰ੍ਹਾਂ ਦਾ ਹੈ। ਜੱਟਾਂ ਦੇ ਨਾਂ 'ਤੇ ਗਾਣੇ ਬਣਾ ਲੋਕ ਆਪਣਾ ਵਪਾਰ ਚਲਾ ਰਹੇ ਹਨ।


rajwinder kaur

Content Editor

Related News