''ਪਦਮਸ੍ਰੀ'' ਪੁਰਸਕਾਰ ਲਈ ਹਾਈਕੋਰਟ ਪੁੱਜਿਆ 95 ਸਾਲਾ ਸ਼ਖਸ

Thursday, Dec 06, 2018 - 11:38 AM (IST)

''ਪਦਮਸ੍ਰੀ'' ਪੁਰਸਕਾਰ ਲਈ ਹਾਈਕੋਰਟ ਪੁੱਜਿਆ 95 ਸਾਲਾ ਸ਼ਖਸ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 'ਪਦਮਸ੍ਰੀ ਪੁਰਸਕਾਰ' ਹਾਸਲ ਕਰਨ ਸਬੰਧੀ ਦਾਇਰ ਪਟੀਸ਼ਨ ਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਅਦਾਲਤ ਨੇ 95 ਸਾਲਾ ਦੇ ਲੁਧਿਆਣਾ ਵਾਸੀ ਈਸ਼ਰ ਸਿੰਘ ਸੋਬਤੀ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕਿਹਾ ਕਿ ਅਦਾਲਤ ਇਹ ਜਾਨਣਾ ਚਾਹੁੰਦੀ ਹੈ ਕਿ ਕੀ 'ਪਦਮਸ੍ਰੀ' ਵਰਗਾ ਪੁਰਸਕਾਰ ਹਾਸਲ ਕਰਨ ਲਈ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ। ਜਸਟਿਸ ਰਾਜਨ ਗੁਪਤਾ ਨੇ ਆਪਣੇ ਨਿਰਦੇਸ਼ਾਂ 'ਚ ਕਿਹਾ ਹੈ ਕਿ ਇਸ ਪਟੀਸ਼ਨ ਤੋਂ ਸਵਾਲ ਉੱਠਦਾ ਹੈ ਕਿ ਕੀ 'ਪਦਮਸ੍ਰੀ' ਵਰਗੇ ਪੁਰਸਕਾਰ ਦੀ ਮੰਗ ਨੂੰ ਨਿਆਇਕ ਮੁੱਦਾ ਬਣਾਇਆ ਜਾ ਸਕਦਾ ਹੈ। ਭਾਰਤ 'ਚ ਭਾਰਤ ਰਤਨ, ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਤੋਂ ਬਾਅਦ ਪਦਮਸ੍ਰੀ ਨੂੰ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਾ ਦਰਜਾ ਪ੍ਰਾਪਤ ਹੈ। 


author

Babita

Content Editor

Related News