ਫੈਕਟਰੀ 'ਚ ਲੱਗੀ ਭਿਆਨਕ ਅੱਗ, 40 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ (ਵੀਡੀਓ)
Tuesday, Dec 04, 2018 - 12:18 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਉਗੋਕੇ ਰੋਡ 'ਤੇ ਫੋਮ ਦੀ ਇਕ ਫੈਕਟਰੀ ਬਾਂਸਲ ਇੰਡਸਟਰੀ 'ਚ ਲੱਗੀ ਭਿਆਨਕ ਅੱਗ ਕਾਰਨ ਫੈਕਟਰੀ 'ਚ ਕੰਮ ਕਰਨ ਵਾਲੇ 3 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਸ ਨੇ ਫੈਕਟਰੀ ਮਾਲਕਾਂ ਖਿਲਾਫ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ। ਅੱਗ ਲੱਗਣ ਸਬੰਧੀ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਵਿਜੇ ਕੁਮਾਰ ਅਤੇ ਸਿੰਪੀ ਕੁਮਾਰ ਨੇ ਦੱਸਿਆ ਕਿ ਫੈਕਟਰੀ ਦੇ ਯਾਰਡ 'ਚ ਬਿਜਲੀ ਦੀ ਸਪਾਰਕਿੰਗ ਨਾਲ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ 'ਚ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਫੈਕਟਰੀ 'ਚ ਲਗਭਗ 4 ਕਰੋੜ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਤਿੰਨੇ ਵਿਅਕਤੀ ਜਿਊਂਦੇ ਹੀ ਸੜ ਗਏ ਅੱਗ 'ਚ- ਫੈਕਟਰੀ 'ਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ 'ਚ ਕੰਮ ਕਰਦੇ ਤਿੰਨੇ ਮ੍ਰਿਤਕ ਜਗਜੀਤ ਸਿੰਘ (25) ਪੁੱਤਰ ਭੋਲਾ ਸਿੰਘ ਵਾਸੀ ਗਿੱਲ ਕੋਠੇ, ਸਾਧੂ ਸਿੰਘ (23) ਅਤੇ ਸਿਕੰਦਰ ਸਿੰਘ (23) ਸੜ ਗਏ। ਇਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਉਨ੍ਹਾਂ ਦੇ ਪਾਏ ਚੇਨ
ਤੇ ਸ਼ਾਪਾਂ ਤੋਂ ਹੋਈ। ਲਾਸ਼ਾਂ ਪਿੰਜਰ ਬਣ ਚੁੱਕੀਆਂ ਸਨ ਅਤੇ ਦੇਖੀਆਂ ਵੀ ਨਹੀਂ ਜਾ ਰਹੀਆਂ ਸਨ। ਅੱਗ ਬੁਝਾਉਣ ਤੋਂ ਬਾਅਦ ਜਦੋਂ ਰਾਹਤ ਦੇ ਕੰਮ ਸ਼ੁਰੂ ਕੀਤੇ ਗਏ ਤਾਂ ਇਸ ਦੌਰਾਨ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਇਸ ਤੋਂ ਪਹਿਲਾਂ ਦੋ ਨੌਜਵਾਨਾਂ ਦੀ ਗੁੰਮ ਹੋਣ ਦੀ ਖ਼ਬਰ ਸੀ ਪਰ ਜਦੋਂ ਰਾਹਤ ਕੰਮ ਸ਼ੁਰੂ ਕੀਤੇ ਗਏ ਤਾਂ ਉਦੋਂ ਤਿੰਨ ਲਾਸ਼ਾਂ ਮਲਬੇ 'ਚੋਂ ਮਿਲੀਆਂ।
ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਫੈਕਟਰੀ ਮਾਲਕਾਂ ਵਿਰੁੱਧ ਕੇਸ ਦਰਜ- ਜਾਣਕਾਰੀ ਦਿੰਦਿਆਂ ਐੱਸ.ਪੀ. ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਫੈਕਟਰੀ ਮਾਲਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਫੈਕਟਰੀ ਮਾਲਕ ਫਰਾਰ ਹਨ। ਉਨ੍ਹਾਂ ਵਿਰੁੱਧ ਅਣਗਹਿਲੀ ਵਰਤਣ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ ਹੈ।
