ਅਹਿਮ ਖ਼ਬਰ : ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਹੁਣ 15 ਰੁਪਏ 'ਚ ਮਿਲੇਗਾ ਢਿੱਡ ਭਰ ਕੇ ਖਾਣਾ

06/21/2023 3:49:05 PM

ਲੁਧਿਆਣਾ (ਗੌਤਮ) : ਗਰਮੀਆਂ ਦੇ ਸੀਜ਼ਨ ਦੌਰਾਨ ਰੇਲਗੱਡੀਆਂ 'ਚ ਵੱਧ ਰਹੀ ਭੀੜ ਨੂੰ ਦੇਖਦੇ ਹੋਏ ਫਿਰੋਜ਼ਪੁਰ ਮੰਡਲ ਵਲੋਂ ਵੀ ਯਾਤਰੀਆਂ ਲਈ 15 ਰੁਪਏ 'ਚ ‘ਜਨਤਾ ਖਾਣਾ’ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਖਾਣਾ ਫਿਰੋਜ਼ਪੁਰ ਮੰਡਲ ਦੇ ਜੰਮੂ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜਲੰਧਰ ਸਿਟੀ, ਜਲੰਧਰ ਕੈਂਟ, ਊਧਮਪੁਰ, ਫਿਰੋਜ਼ਪੁਰ ਕੈਂਟ ਅਤੇ ਹੋਰ ਰੇਲਵੇ ਸਟੇਸ਼ਨਾਂ ’ਤੇ ਮੁਹੱਈਆ ਹੋਵੇਗਾ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਫੜ੍ਹਿਆ, ਕੇਸ ਹੱਲ ਕਰਨ ਲਈ ਮੰਗ ਰਿਹਾ ਸੀ ਪੈਸੇ

ਜ਼ਿਕਰਯੋਗ ਹੈ ਕਿ ਰੇਲ ਵਿਭਾਗ ਵਲੋਂ ਕਾਫੀ ਸਮਾਂ ਪਹਿਲਾਂ ‘ਜਨਤਾ ਖਾਣਾ’ ਉਪਲੱਬਧ ਕਰਵਾਉਣਾ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯਾਤਰੀਆਂ ਨੂੰ ਪੈਕ ਖਾਣਾ ਮੁਹੱਈਆ ਕਰਵਾਇਆ ਜਾ ਸਕੇ ਪਰ ਹੌਲੀ-ਹੌਲੀ ‘ਜਨਤਾ ਖਾਣਾ’ ਸਟਾਲਾਂ ਅਤੇ ਰਿਫਰੈਸ਼ਮੈਂਟ ਰੂਮਾਂ ਤੋਂ ਗਾਇਬ ਹੋ ਗਿਆ। ਇਸ ਵਾਰ ਫਿਰ ਗਰਮੀਆਂ ਦੇ ਸੀਜ਼ਨ ’ਚ ਰੇਲ ਵਿਭਾਗ ਵਲੋਂ ਸਾਧਾਰਣ ਸ਼੍ਰੇਣੀ ਦੇ ਯਾਤਰੀਆਂ ਨੂੰ ਸਸਤਾ ਅਤੇ ਤਾਜ਼ਾ ਖਾਣਾ ‘ਜਨਤਾ ਖਾਣੇ’ ਦੇ ਰੂਪ ’ਚ ਉਪਲੱਬਧ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਟਰੇਨ 'ਚ ਅਚਾਨਕ ਬੇਹੋਸ਼ ਹੋ ਗਈਆਂ 15 ਕੁੜੀਆਂ, ਘਬਰਾਏ ਹੋਏ ਯਾਤਰੀਆਂ ਨੇ ਪਾ ਦਿੱਤਾ ਰੌਲਾ

ਵਿਭਾਗ ਅਨੁਸਾਰ ‘ਜਨਤਾ ਖਾਣਾ’ ਪੈਕੇਟ 'ਚ ਬੰਦ ਹੋਵੇਗਾ। ਖਾਣੇ ਦੇ ਪੈਕੇਟ ’ਚ 175 ਗ੍ਰਾਮ ਪੂਰੀਆਂ (7), 150 ਗ੍ਰਾਮ ਸਬਜ਼ੀ ਤੇ ਆਚਾਰ ਹੋਵੇਗਾ। ਫਿਰੋਜ਼ਪੁਰ ਮੰਡਲ ਦੇ ਖਾਣ-ਪੀਣ ਦੇ ਸਟਾਲਾਂ ’ਤੇ ‘ਜਨਤਾ ਖਾਣਾ’ ਮੁਹੱਈਆ ਕਰਵਾਇਆ ਜਾਵੇਗਾ। ਡਵੀਜ਼ਨਲ ਮੈਨੇਜਰ ਡਾਕਟਰ ਚੀਮਾ ਸ਼ਰਮਾ ਅਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਸਟਾਲਾਂ ’ਤੇ ਸਥਾਨਕ ਕਮਰਸ਼ੀਅਲ ਅਧਿਕਾਰੀਆਂ ਵਲੋਂ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸਟਾਲ ਧਾਰਕ ਯਾਤਰੀਆਂ ਤੋਂ ਸਾਮਾਨ ਦੇ ਰੇਟ ਤੋਂ ਜ਼ਿਆਦਾ ਪੈਸੇ ਨਾ ਵਸੂਲ ਕਰ ਸਕੇ ਅਤੇ ਯਾਤਰੀਆਂ ਨੂੰ ਵਧੀਆ ਕੁਆਲਿਟੀ ਦਾ ਖਾਣ-ਪੀਣ ਦਾ ਸਾਮਾਨ ਮਿਲੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News