ਪੀ. ਐੱਸ. ਪੀ. ਸੀ. ਐੱਲ. ਖਪਤਕਾਰ ਸੇਵਾਵਾਂ ਦੇ 65ਵੇਂ ਸਾਲ ’ਚ ਹੋਈ ਦਾਖ਼ਲ
Friday, Feb 03, 2023 - 07:58 PM (IST)
ਪਟਿਆਲਾ (ਬਿਊਰੋ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ) ਨੇ 31 ਜਨਵਰੀ, 2023 ਨੂੰ ਖਪਤਕਾਰ ਸੇਵਾਵਾਂ ਦੇ ਸ਼ਾਨਦਾਰ 64 ਸਾਲ ਪੂਰੇ ਕਰ ਲਏ ਹਨ। ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਇਲੈਕਟ੍ਰੀਸਿਟੀ ਸਪਲਾਈ ਐਕਟ 1948 ਦੇ ਤਹਿਤ 1 ਫਰਵਰੀ, 1959 ਨੂੰ ਬਣਾਈ ਗਈ ਇਕ ਵਿਧਾਨਕ ਸੰਸਥਾ ਸੀ।
ਇਹ ਖ਼ਬਰ ਵੀ ਪੜ੍ਹੋ : Big Breaking : ਅਮੂਲ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ’ਚ ਵੱਖ-ਵੱਖ ਸ਼੍ਰੇਣੀਆਂ ਦੇ ਇਕ ਕਰੋੜ ਤੋਂ ਵੱਧ ਖਪਤਕਾਰਾਂ ਦੇ ਵਿਹੜਿਆਂ ਨੂੰ ਰੌਸ਼ਨ ਕਰ ਰਿਹਾ ਹੈ ਅਤੇ ਪੰਜਾਬ ਦੇ ਆਰਥਿਕ ਵਿਕਾਸ ’ਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਚੁੱਕੇ ਵੱਡੇ ਸਵਾਲ