ਪੀ. ਸੀ. ਆਰ. ਟੀਮ ਨੇ ਚਲਾਈ ਵੱਡੇ ਪੱਧਰ ''ਤੇ ਚੈਕਿੰਗ ਮੁਹਿੰਮ

03/20/2018 7:06:18 AM

ਕਪੂਰਥਲਾ, (ਭੂਸ਼ਣ)- ਪੀ. ਸੀ. ਆਰ. ਟੀਮ ਕਪੂਰਥਲਾ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੇ ਦੌਰਾਨ ਜਿਥੇ ਵੱਡੀ ਗਿਣਤੀ ਵਿਚ ਵਾਹਨਾਂ ਦੀ ਤਲਾਸ਼ੀ ਲਈ। ਉਥੇ ਹੀ ਕਈ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ। ਇਸ ਪੂਰੀ ਚੈਕਿੰਗ ਦੇ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ।
ਜਾਣਕਾਰੀ ਦੇ ਅਨੁਸਾਰ ਜ਼ਿਲਾ ਭਰ ਵਿਚ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ ਆਪਣੀ ਟੀਮ ਦੇ ਨਾਲ ਕਰਤਾਰਪੁਰ ਮਾਰਗ, ਕਾਜਲੀ ਮਾਰਗ, ਜਲੰਧਰ ਮਾਰਗ ਅਤੇ ਨਕੋਦਰ ਮਾਰਗ 'ਤੇ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ਹੋਈ ਸੀ। ਜਿਸ ਦੌਰਾਨ ਟੀਮ ਨੇ ਬੈਰਿੰਗ ਗੇਟਸ ਲਾ ਕੇ ਦੂਜੇ ਸ਼ਹਿਰਾਂ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਵਾਹਨ ਸਵਾਰਾਂ ਤੋਂ ਉਨ੍ਹਾਂ ਦੇ ਨਾਂ ਅਤੇ ਪਤੇ ਨੋਟ ਕੀਤੇ । ਇਸ ਚੈਕਿੰਗ ਮੁਹਿੰਮ ਦੇ ਦੌਰਾਨ ਪੀ. ਸੀ. ਆਰ. ਟੀਮ ਨੇ ਵੱਡੀ ਗਿਣਤੀ ਵਿਚ ਵਾਹਨਾਂ ਚਾਲਕਾਂ ਦੇ ਚਲਾਨ ਕੱਟੇ ਅਤੇ ਕਾਗਜ਼ਾਤ ਨਾ ਹੋਣ 'ਤੇ ਕਈ ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ । ਲਗਭਗ 30 ਪੁਲਸ ਕਰਮਚਾਰੀਆਂ 'ਤੇ ਆਧਾਰਿਤ ਇਹ ਚੈਕਿੰਗ ਮੁਹਿੰਮ ਕਈ ਘੰਟੇ ਤਕ ਚੱਲੀ। 


Related News