ਪੀ. ਐੱਸ. ਟੀ. ਈ. ਟੀ. ਪ੍ਰੀਖਿਆ ਲਈ ਬਣਾਏ 13 ਪ੍ਰੀਖਿਆ ਕੇਂਦਰ

Saturday, Feb 24, 2018 - 02:24 AM (IST)

ਪੀ. ਐੱਸ. ਟੀ. ਈ. ਟੀ. ਪ੍ਰੀਖਿਆ ਲਈ ਬਣਾਏ 13 ਪ੍ਰੀਖਿਆ ਕੇਂਦਰ

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਪੀ. ਐੱਸ. ਟੀ. ਈ. ਟੀ. ਪ੍ਰੀਖਿਆ ਲਈ ਇਸ ਵਾਰ ਜ਼ਿਲੇ 'ਚ 13 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚ ਲਗਭਗ 6500 ਵਿਦਿਆਰਥੀ ਅਧਿਆਪਕ ਬਣਨ ਲਈ ਟੈਸਟ ਦੇਣਗੇ। ਇਨ੍ਹਾਂ ਪ੍ਰੀਖਿਆਵਾਂ ਵਿਚ ਸਿੱਖਿਆ ਵਿਭਾਗ ਦੇ 312 ਅਧਿਆਪਕਾਂ ਦੀ ਡਿਊਟੀ ਬਤੌਰ ਨਿਗਰਾਨ ਲਾਈ ਗਈ ਹੈ। ਡੀ. ਈ. ਓ. ਸੈਕੰਡਰੀ ਸੁਨੀਤਾ ਕਿਰਨ ਦੀ ਅਗਵਾਈ ਵਿਚ ਫਲਾਇੰਗ ਟੀਮਾਂ ਪੀ. ਐੱਸ. ਟੀ. ਈ. ਟੀ.-1 ਅਤੇ 2 'ਚ ਨਕਲ ਨੂੰ ਰੋਕਣ ਲਈ ਸਰਗਰਮ ਰਹਿਣਗੀਆਂ। ਪੀ. ਐੱਸ. ਟੀ. ਈ. ਟੀ.-1 ਪ੍ਰੀਖਿਆ ਸਵੇਰੇ ਸਾਢੇ 9 ਤੋਂ 12 ਵਜੇ ਅਤੇ ਪੀ. ਐੱਸ. ਟੀ. ਈ. ਟੀ.-2 ਪ੍ਰੀਖਿਆ ਬਾਅਦ ਦੁਪਹਿਰ 2 ਤੋਂ ਸਾਢੇ 4 ਵਜੇ ਤੱਕ ਹੋਵੇਗੀ।
ਜ਼ਿਲੇ 'ਚ ਬਣਾਏ ਗਏ ਕੁਲ 13 ਪ੍ਰੀਖਿਆ ਕੇਂਦਰਾਂ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ ਛੇਹਰਟਾ, ਸਰਕਾਰੀ ਸੀਨੀ. ਸੈਕੰ. ਸਕੂਲ ਟਾਊਨ ਹਾਲ, ਖਾਲਸਾ ਕਾਲਜ ਸੀਨੀ. ਸੈਕੰ. ਸਕੂਲ ਛੇਹਰਟਾ ਰੋਡ, ਖਾਲਸਾ ਕਾਲਜ ਗਰਲਜ਼ ਸੀਨੀ. ਸੈਕੰ. ਸਕੂਲ, ਪੀ. ਬੀ. ਐੱਨ. ਸੀਨੀ. ਸੈਕੰ. ਸਕੂਲ ਹਾਲ ਗੇਟ, ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀਨੀ. ਸੈਕੰ. ਸਕੂਲ, ਬੀ. ਕੇ. ਸੀਨੀ. ਸੈਕੰ. ਸਕੂਲ ਘਿਉ ਮੰਡੀ, ਡੀ. ਏ. ਵੀ. ਸੀਨੀ. ਸੈਕੰ. ਸਕੂਲ ਬਲਾਕ-1, ਡੀ. ਏ. ਵੀ. ਸੀਨੀ. ਸੈਕੰ. ਸਕੂਲ ਬਲਾਕ-2 ਹਾਥੀ ਗੇਟ, ਸਰਕਾਰੀ ਗਰਲਜ਼ ਸੀਨੀ. ਸੈਕੰ. ਸਕੂਲ ਮਾਲ ਰੋਡ, ਸਰਕਾਰੀ ਗਰਲਜ਼ ਸੀਨੀ. ਸੈਕੰ. ਸਕੂਲ ਮਹਾ ਸਿੰਘ ਗੇਟ, ਸਰਕਾਰੀ ਸੀਨੀ. ਸੈਕੰ. ਸਕੂਲ ਮਾਹਣਾ ਸਿੰਘ ਰੋਡ, ਸਰਕਾਰੀ ਸੀਨੀ. ਸੈਕੰ. ਸਕੂਲ ਨਵਾਂ ਸ਼ਾਮਲ ਹਨ। ਇਸ ਪ੍ਰੀਖਿਆ ਵਿਚ ਮਾਲ ਰੋਡ ਸਰਕਾਰੀ ਸੀਨੀ. ਸੈਕੰ. ਸਕੂਲ ਨੂੰ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ਵਿਚ ਜਸਬੀਰ ਸਿੰਘ ਗਿੱਲ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਣ 'ਤੇ ਫੋਨ ਨੰਬਰ 9501030346 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜੀ. ਐੱਨ. ਡੀ. ਯੂ. ਕੰਡਕਟ ਕਰਵਾਏਗੀ ਪ੍ਰੀਖਿਆ : ਪੀ. ਏ. ਟੀ. ਈ. ਟੀ. ਪ੍ਰੀਖਿਆ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਯੋਜਿਤ ਕਰਵਾਏਗੀ। ਜੀ. ਐੱਨ. ਡੀ. ਯੂ. ਦੇ ਹੀ ਟੀ. ਐੱਸ. ਬੈਨੀਪਾਲ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਪ੍ਰੀਖਿਆ ਲਈ ਸਟਾਫ ਦੀ ਨਿਯੁਕਤੀ ਐੱਸ. ਸੀ. ਈ. ਆਰ. ਟੀ. ਨਾਲ ਕੀਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਦੇ ਸਿਰਫ ਸਕੂਲ ਪਰਿਸਰ ਪ੍ਰੀਖਿਆ ਲਈ ਪ੍ਰਯੋਗ ਕੀਤੇ ਜਾਣਗੇ।


Related News