ਪੀ. ਆਰ. ਟੀ. ਸੀ. ਮੋਟਰ ਮਜ਼ਦੂਰ ਯੂਨੀਅਨ ਨੇ ਸਾਡ਼ੀਆਂ ਬਿੱਲ ਦੀਆਂ ਕਾਪੀਆਂ

Wednesday, Jul 25, 2018 - 05:45 AM (IST)

ਪੀ. ਆਰ. ਟੀ. ਸੀ. ਮੋਟਰ ਮਜ਼ਦੂਰ ਯੂਨੀਅਨ ਨੇ ਸਾਡ਼ੀਆਂ ਬਿੱਲ ਦੀਆਂ ਕਾਪੀਆਂ

ਪਟਿਆਲਾ, (ਜ.ਬ.)- ਪੀ. ਆਰ. ਟੀ. ਸੀ. ਮੋਟਰ ਮਜ਼ਦੂਰ ਯੂਨੀਅਨ (ਸੀਟੂ) ਨੇ ਕੇਂਦਰ ਸਰਕਾਰ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਐੱਮ. ਵੀ. ਐਕਟ ਅਮੈਂਡਮੈਂਟ ਬਿੱਲ-2017 ਦਾ ਵਿਰੋਧ ਕਰਦਿਆਂ ਬਿੱਲ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ।
 ਵਰਕਰਾਂ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸਰਬਜੀਤ ਸਿੰਘ ਆਸੇਮਾਜਰਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਇਸ ਬਿੱਲ ਰਾਹੀਂ ਬੀਮੇ ਦੀ ਰਕਮ ਕਈ ਗੁਣਾ ਵਧਾ ਕੇ, ਨਾਜਾਇਜ਼ ਚਲਾਨ ਅਤੇ ਜੁਰਮਾਨਿਆਂ ਵਿਚ ਭਾਰੀ ਵਾਧਾ ਕਰ ਕੇ, ਐਕਸੀਡੈਂਟ ਕੇਸਾਂ ’ਚ ਭਾਰੀ ਸਜ਼ਾਵਾਂ, ਰਾਜ ਸਰਕਾਰਾਂ ਤੋਂ ਅਧਿਕਾਰ ਖੋਹ ਕੇ ਕੇਂਦਰ ਸਰਕਾਰ ਨੂੰ ਦੇ ਕੇ ਇੱਕਾ -ਦੁੱਕਾ ਗੱਡੀਆਂ ਦੇ ਮਾਲਕਾਂ ਨੂੰ ਇਸ ਸੈਕਟਰ ਵਿਚੋਂ ਬਾਹਰ ਕਰੇਗੀ।ਸਟੇਟ ਟਰਾਂਸਪੋਰਟ ਅੰਡਰਟੇਕਿੰਗ ਨੂੰ ਵੀ ਖਤਮ ਕਰ ਕੇ ਇਸ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਅਤੇ ਮਲਟੀਨੈਸ਼ਨਲ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਯੂਨੀਅਨ ਨੇ ਕੇਂਦਰ ਸਰਕਾਰ ਤੋਂ ਇਸ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। 
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਬਿੱਲ ਵਾਪਸ ਨਾ ਲਿਆ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ, ਰਾਮ ਸਿੰਘ, ਬਲਵਾਨ ਸਿੰਘ, ਗਿਆਨ ਮੋਡ਼, ਹਰਨੇਕ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ। 
 


Related News