ਪੀ. ਆਰ. ਟੀ. ਸੀ. ਨੇ ਇਕ ਮਹੀਨੇ ’ਚ ਕਮਾਏ 47.64 ਕਰੋਡ਼

Monday, Jul 16, 2018 - 01:05 AM (IST)

ਪਟਿਆਲਾ, (ਜੋਸਨ)- ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਜੂਨ ਮਹੀਨੇ ’ਚ 42.64 ਕਰੋਡ਼ ਰੁਪਏ ਕਮਾ ਦੇ ਰਿਕਾਰਡ ਸਥਾਪਤ ਕੀਤਾ ਹੈ, ਜਦਕਿ ਲੰਘੇ ਸਾਲ ਜੂਨ ਮਹੀਨੇ ਵਿਚ ਸਿਰਫ਼ 34.68 ਕਰੋਡ਼ ਹੀ ਕਮਾ ਸਕੀ ਸੀ।  ਪੀ. ਆਰ. ਟੀ.  ਸੀ. ਦੇ ਮੈਨੇਜਿੰਗ ਡਾਇਰੈਕਟਰ ਤੇ ਸੀਨੀਅਰ ਆਈ. ਏ. ਐੈੱਸ. ਮਨਜੀਤ ਸਿੰਘ ਨਾਰੰਗ ਦੀਆਂ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਇਹ  ਕਾਮਯਾਬੀ ਮਿਲੀ ਹੈ। 
ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਲਗਾਤਾਰ ਘਾਟੇ ’ਚ ਜਾ ਰਹੀ ਪੀ. ਆਰ. ਟੀ. ਸੀ. ਦਾ ਮੈਨੇਜਿੰਗ ਡਾਇਰੈਕਟਰ ਇਕ ਈਮਾਨਦਾਰ ਤੇ ਧਡ਼ੱਲੇਦਾਰ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਨਿਯੁਕਤ ਕੀਤਾ ਸੀ। ਉਹ ਸਰਕਾਰ ਦੀਆਂ ਆਸਾਂ ’ਤੇ ਲਗਾਤਾਰ ਖਰੇ ਉਤਰ  ਰਹੇ  ਹਨ।  ਅੱਜ ਹਾਲਾਤ ਇਹ ਹਨ ਕਿ ਪੀ. ਆਰ. ਟੀ. ਸੀ. ਦੇ  ਮੁਲਾਜ਼ਮਾਂ  ਨੂੰ  ਸਮੇਂ ਸਿਰ   ਤਨਖਾਹਾਂ  ਤੇ ਰਿਟਾਇਰ  ਮੁਲਾਜ਼ਮਾਂ  ਨੂੰ ਪੈਨਸ਼ਨਾਂ ਲਗਾਤਾਰ ਮਿਲ ਰਹੀਆਂ ਹਨ। ਜਦਕਿ ਪਹਿਲਾਂ ਇਸ ਲਈ ਮੁਲਜ਼ਮਾਂ  ਨੂੰ ਕਈ-ਕਈ ਮਹੀਨੇ ਤਨਖਾਹਾਂ ਤੇ ਪੈਨਸ਼ਨਾਂ ਲੈਣ ਲਈ ਮੁਜ਼ਾਹਰੇ ਕਰਨੇ ਪੈਂਦੇ ਸਨ। 

ਲੋਕਾਂ ਦੀ ਪਹਿਲੀ ਪਸੰਦ ਬਣੀ ਪੀ. ਆਰ. ਟੀ. ਸੀ. 
 ਮਨਜੀਤ ਸਿੰਘ ਨਾਰੰਗ ਨੇ ਦਾਅਵਾ ਕੀਤਾ ਕਿ ਪੀ. ਆਰ. ਟੀ. ਸੀ. ਇਸ ਵੇਲੇ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਪ੍ਰਾਈਵੇਟ ਟ੍ਰਾਂਸਪੋਰਟਰਾਂ ਨਾਲੋਂ ਪੀ. ਆਰ. ਟੀ. ਸੀ. ’ਤੇ ਵੱਧ ਵਿਸ਼ਵਾਸ ਕਰਦੇ ਹਨ ਤੇ ਇਸ ਦਾ ਨਤੀਜਾ ਇਹ ਹੈ ਕਿ ਅਸੀਂ ਹਰ ਰੋਜ਼ ਲਗਭਗ 1 ਕਰੋਡ਼ 40 ਲੱਖ ਤੋਂ ਪਾਰ ਜਾ ਰਹੇ ਹਾਂ। 
ਨਵੀਆਂ ਬੱਸਾਂ ਹਰ ਰੋਜ਼ 357 ਕਿਲੋਮੀਟਰ ਪ੍ਰਤੀ ਬੱਸ ਦੀ ਐਵਰੇਜ ਨਾਲ ਸਡ਼ਕਾਂ ’ਤੇ ਦੌਡ਼ ਰਹੀਆਂ ਹਨ। ਜਦੋਂ ਉਨ੍ਹਾਂ ਜੁਆਇਨ ਕੀਤਾ ਸੀ ਤਾਂ ਪੀ. ਆਰ. ਟੀ. ਸੀ. ਦੀ ਰੋਜ਼ਾਨਾ ਆਮਦਨ 1 ਕਰੋਡ਼ ਤੋਂ ਘੱਟ ਸੀ।  ਬੱਸਾਂ ਪੁਰਾਣੀਆਂ ਹੋਣ ਕਾਰਨ ਖਰਚੇ ਜ਼ਿਆਦਾ ਸਨ ਪਰ ਹੁਣ ਜਿੱਥੇ ਸਾਡੇ ਕੋਲ ਬੱਸਾਂ ਨਵੀਆਂ ਹਨ, ਉਥੇ ਸਾਡੀ ਆਮਦਨ ਵੀ  ਚੌਖੀ ਹੋ ਗਈ ਹੈ। 
ਚੈਕਿੰਗ ਤੇ ਛਾਪੇਮਾਰੀ ਟੀਮਾਂ ਹੋਰ ਵਧਾਈਆਂ 
 ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਬੱਸਾਂ ਦੀ ਚੈਕਿੰਗ ਲਈ ਛਾਪੇਮਾਰੀ ਟੀਮਾਂ ਹੋਰ ਵਧਾ ਦਿੱਤੀਆਂ ਹਨ, ਇਸ ਲਈ ਜਿਹਡ਼ਾ  ਵੀ ਕੰਡਕਟਰ ਗਡ਼ਬਡ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਛਾਪੇਮਾਰੀ ਟੀਮਾਂ ਕਿਸੇ ਵੀ ਪਲ ਦਬੋਚ ਸਕਦੀਆਂ ਹਨ। ਇਹ ਟੀਮਾਂ ਸਮੁੱਚੇ ਪੰਜਾਬ ਵਿਚ ਖਿੰਡੀਆਂ ਪਈਆਂ ਹਨ ਤੇ ਕਿਸੇ ਵੇਲੇ ਵੀ ਬੱਸਾਂ ਵਿਚ ਚਡ਼੍ਹ ਦੇ ਚੈਕਿੰਗ ਕਰ ਸਕਦੀਆਂ ਹਨ। 
1073 ਬੱਸਾਂ ਦਾ ਟਾਰਗੈੱਟ ਪੂਰਾ ਕੀਤਾ : ਨਾਰੰਗ
 ਪਟਿਆਲਾ, (ਜੋਸਨ)-ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਇਸ ਵੇਲੇ ਪੀ. ਆਰ. ਟੀ. ਸੀ. ਦੀਅਾਂ 1073 ਬੱਸਾਂ ਸਡ਼ਕਾਂ ’ਤੇ ਦੌਡ਼ ਰਹੀਆਂ ਹਨ, ਜਿਨ੍ਹਾਂ ਵਿਚੋਂ 750 ਬੱਸਾਂ ਪੂਰੀ ਤਰ੍ਹਾਂ ਨਵੀਆਂ ਹਨ। ਜਦਕਿ ਬਾਕੀ ਵੀ ਸਿਰਫ 4 ਸਾਲ ਪੁਰਾਣੀਆਂ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮੁੱਚੀਆਂ ਬੱਸਾਂ ਨੂੰ ਨਵਾਂ ਰੂਪ ਦਿੱਤਾ ਅਤੇ ਪੁਰਾਣੀਆਂ ਬੱਸਾਂ ਨੂੰ ਪੀ. ਆਰ. ਟੀ. ਸੀ. ਦੇ ਫਲੀਟ ਵਿਚੋਂ ਕੱਢ ਦਿੱਤਾ। ਹੁਣ ਪੀ. ਆਰ. ਟੀ. ਸੀ. ਦੀਆਂ ਬੱਸਾਂ ਰੋਜ਼ਾਨਾ 3.53 ਲੱਖ ਕਿਲੋਮੀਟਰ ਚਲਦੀਆਂ ਹਨ, ਜਿਸ ਨਾਲ ਹਰ ਰੋਜ਼ ਪੈਸੇ ਪੀ. ਆਰ. ਟੀ. ਸੀ. ਨੂੰ ਆ ਰਹੇ ਹਨ। 
ਪੈਨਸ਼ਨਾਂ ਤੇ ਤਨਖਾਹਾਂ ਹੋਈਆਂ ਰੈਗੂਲਰ
 ਪੀ. ਆਰ. ਟੀ. ਸੀ. ਨੇ ਆਪਣੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਤੇ ਤਨਖਾਹਾਂ ਨੂੰ ਰੈਗੂਲਰ ਕਰ ਦਿੱਤਾ ਹੈ। ਸ਼੍ਰੀ ਨਾਰੰਗ ਨੇ ਦਾਅਵਾ ਕੀਤਾ ਕਿ ਹਰ ਮਹੀਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਨਖਾਹ ਮਿਲ ਰਹੀ ਹੈ ਤੇ ਇਹ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਅਾਧਾਰ ਹੀ ਅਜਿਹਾ ਤਿਆਰ ਕਰ ਦਿੱਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇਹ ਗੱਡੀ ਲਗਾਤਾਰ ਦੌਡ਼ਦੀ ਰਹੇਗੀ। 
 


Related News