''ਆਕਸੀਜਨ'' ਦੇ ਸਿਲੰਡਰਾਂ ਨਾਲ ਭਰਿਆ ਟਰੱਕ ਰਾਹ ''ਚ ਫਸਿਆ, ਡਰਾਈਵਰ ਨੇ ਪੀਤੀ ਸੀ ਸ਼ਰਾਬ

Saturday, Apr 24, 2021 - 08:52 AM (IST)

ਅੱਪਰਾ (ਦੀਪਾ) : ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਨਾਲ ਜੂਝ ਰਿਹਾ ਹੈ। ਦਿੱਲੀ ਤੇ ਮਹਾਰਾਸ਼ਟਰ ਵਰਗੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ’ਚ ਆਕਸੀਜਨ ਦੀ ਵੱਡੀ ਕਮੀ ਪਾਈ ਜਾ ਰਹੀ ਹੈ। ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ ਕਿ ਆਕਸੀਜਨ ਦੀ ਕਮੀ ਕਾਰਨ ਆਮ ਆਦਮੀ ਹਸਪਤਾਲਾਂ ’ਚ ਦਮ ਤੋੜ ਰਿਹਾ ਹੈ। ਦੂਜੇ ਪਾਸੇ ਕੁਝ ਲੋਕਾਂ ਦੀ ਅਣਗਹਿਲੀ ਕਾਰਣ ਜ਼ਿਲ੍ਹਾ ਜਲੰਧਰ ’ਚ ਆਕਸੀਜਨ ਦੇ ਸਿਲੰਡਰ ਸੜਕਾਂ ’ਤੇ ਰੁਲ੍ਹ ਰਹੇ ਹਨ ਤੇ ਡਰਾਈਵਰ ਸੜਕ ’ਤੇ ਖੜ੍ਹਾ ਮੂਕ ਦਰਸ਼ਕ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਵਿਆਹ ਦੀਆਂ ਰੌਣਕਾਂ 'ਚ ਅਚਾਨਕ ਪੁੱਜੀ ਪੁਲਸ, ਗ੍ਰਿਫ਼ਤਾਰ ਕੀਤਾ ਲਾੜੀ ਦਾ ਭਰਾ, ਜਾਣੋ ਪੂਰਾ ਮਾਮਲਾ

PunjabKesari

ਉਕਤ ਘਟਨਾ ਪਿੰਡ ਦਿਆਲਪੁਰ-ਸੁਲਤਾਨਪੁਰ ਰੋਡ ਦੀ ਹੈ। ਇੱਥੇ ਆਕਸੀਜਨ ਦੇ ਸਿਲੰਡਰਾਂ ਨਾਲ ਭਰਿਆ ਹੋਇਆ ਇਕ ਟਰੱਕ ਲਗਭਗ ਰਾਤ 10 ਵਜੇ ਫਿਲੌਰ ਤੋਂ ਨਵਾਂਸ਼ਹਿਰ ਮੁੱਖ ਮਾਰਗ ’ਤੇ ਜਾਂਦੇ ਹੋਇਆ ਅਚਾਨਕ ਦਿਆਲਪੁਰ ਤੋਂ ਸੁਲਤਾਨਪੁਰ ਰੋਡ ’ਤੇ ਸੜਕ ਕਿਨਾਰੇ ਪੁੱਟੀ ਹੋਈ ਸੀਵਰੇਜ ਲਾਈਨ ’ਚ ਹੋ ਰਹੀ ਬਾਰਸ਼ ਕਾਰਣ ਧੱਸ ਗਿਆ। ਇਸ ਮੌਕੇ ਡਰਾਈਵਰ ਨੇ ਮੰਨਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਅੰਮ੍ਰਿਤਸਰ ਤੋਂ ਆਏ ਹਨ ਤੇ ਆਕਸੀਜਨ ਦੇ ਸਿਲੰਡਰ ਮੰਡੀ ਗੋਬਿੰਦਗੜ੍ਹ ਲੈ ਕੇ ਜਾਣੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਬਦਲਿਆ 92 ਸਾਲ ਪੁਰਾਣਾ ਫ਼ੈਸਲਾ, ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਂਕੀ ਲਸਾੜਾ ਦੇ ਏ. ਐੱਸ. ਆਈ. ਸੰਤਾ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚ ਗਏ ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਟਰੱਕ ਨੂੰ ਬਾਹਰ ਕਢਵਾ ਕੇ ਪੁਲਸ ਚੌਂਕੀ ਲਸਾੜਾ ਲੈ ਗਏ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News