ਵਿਦੇਸ਼ ''ਚ ਬੈਠੇ ਵਿਅਕਤੀ ਦੀ ਧੋਖੇ ਨਾਲ ਮਾਲਕੀਅਤ ਬਦਲਵਾਈ
Sunday, Apr 22, 2018 - 03:26 AM (IST)
ਅੰਮ੍ਰਿਤਸਰ, (ਸੰਜੀਵ)- ਵਿਦੇਸ਼ 'ਚ ਬੈਠੇ ਵਿਅਕਤੀ ਦੀ ਧੋਖੇ ਨਾਲ ਮਾਲਕੀਅਤ ਬਦਲਵਾਉਣ ਦੇ ਮਾਮਲੇ ਵਿਚ ਥਾਣਾ ਬਿਆਸ ਦੀ ਪੁਲਸ ਨੇ ਨੰਬਰਦਾਰ ਲਖਬੀਰ ਸਿੰਘ ਵਾਸੀ ਤਿੰਮੋਵਾਲ ਤੇ ਵਸੀਕਾ ਨਵੀਸ ਜਗਦੀਸ਼ ਮਿੱਤਰ ਸਮੇਤ ਨਵਰੂਪ ਸਿੰਘ ਵਾਸੀ ਕਾਲੇਕੇ, ਬਲਕਾਰ ਸਿੰਘ ਵਾਸੀ ਬਾਬਾ ਬਕਾਲਾ ਤੇ ਦਲਜੀਤ ਕੌਰ ਵਾਸੀ ਤਿੰਮੋਵਾਲ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਬਾਬਾ ਬਕਾਲਾ ਦੇ ਤਹਿਸੀਲਦਾਰ ਦੀ ਸ਼ਿਕਾਇਤ 'ਤੇ ਦਰਜ ਹੋਏ ਮਾਮਲੇ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਜਗਪ੍ਰੀਤ ਸਿੰਘ ਵਾਸੀ ਤਿੰਮੋਵਾਲ ਵਿਦੇਸ਼ 'ਚ ਰਹਿ ਰਿਹਾ ਹੈ ਅਤੇ ਉਕਤ ਦੋਸ਼ੀਆਂ ਨੇ ਸਾਜ਼ਿਸ਼ ਤਹਿਤ ਉਸ ਦੇ ਸਥਾਨ 'ਤੇ ਕਿਸੇ ਹੋਰ ਵਿਅਕਤੀ ਨੂੰ ਖੜ੍ਹਾ ਕਰ ਕੇ ਉਸ ਦੀ ਜਾਇਦਾਦ ਦੀ ਮਾਲਕੀਅਤ ਬਦਲਵਾ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
