ਹੁਣ ਨਹੀਂ ਚੱਲਣਗੇ ਖਰੜ-ਕੁਰਾਲੀ ਹਾਈਵੇਅ ''ਤੇ ਤੇਜ਼ ਰਫਤਾਰ ਵਾਹਨ
Saturday, Oct 05, 2019 - 01:10 PM (IST)

ਖਰੜ (ਅਮਰਦੀਪ) : ਖਰੜ-ਕੁਰਾਲੀ ਕੌਮੀ ਮਾਰਗ 'ਤੇ ਚੱਲਦੇ ਓਵਰ ਲੋਡ ਵਾਹਨਾਂ ਨੂੰ ਨਕੇਲ ਪਾਉਣ ਲਈ ਖਰੜ ਅਤੇ ਕੁਰਾਲੀ ਟ੍ਰੈਫਿਕ ਪੁਲਸ ਵਲੋਂ ਚਲਾਨ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਨਾਕਾਬੰਦ ਕਰਕੇ ਦਰਜਨਾਂ ਵਾਹਨਾਂ ਦੇ ਓਵਰ ਸਪੀਡ ਚਲਾਨ ਕੱਟੇ ਗਏ। ਇਸ ਸੰਬਧੀ ਗੱਲਬਾਤ ਕਰਦਿਆਂ ਖਰੜ ਟ੍ਰੈਫਿਕ ਪੁਲਸ ਦੇ ਇੰਚਾਰਜ ਹਰਸ਼ਪਾਲ ਸ਼ਰਮਾ ਨੇ ਦੱਸਿਆ ਕਿ ਕੁਰਾਲੀ ਟ੍ਰੈਫਿਕ ਪੁਲਸ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਸਾਂਝੇ ਤੌਰ 'ਤੇ ਹਾਈਵੇਅ 'ਤੇ ਨਾਕਾਬੰਦੀ ਕਰਕੇ ਤਕਰੀਬਨ 20 ਚਲਾਨ ਓਵਰ ਸਪੀਡ ਵਾਹਨਾਂ ਦੇ ਕੱਟੇ ਗਏ ਅਤੇ ਨਾਲ ਹੀ ਵਾਹਨ ਚਾਲਕਾਂ ਨੂੰ ਲਿਮਟ ਸਪੀਡ 'ਚ ਗੱਡੀਆਂ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਹ ਮੁਹਿੰਮ ਭਵਿੱਖ 'ਚ ਵੀ ਜਾਰੀ ਰਹੇਗੀ ਕਿਉਂਕਿ ਹਾਈਵੇਅ 'ਤੇ ਵਾਹਨ ਚਾਲਕ ਤੇਜ਼ ਰਫਤਾਰ ਨਾਲ ਵਾਹਨ ਚਲਾਉਂਦੇ ਹਨ, ਜਦੋਂ ਕਿ ਲਿਮਟ ਸਪੀਡ 'ਚ ਹੀ ਵਾਹਨ ਚਲਾਉਣੇ ਚਾਹੀਦੇ ਹਨ। ਇਸ ਮੌਕੇ ਏ. ਐੱਸ. ਆਈ., ਜਗਦੀਸ਼ ਸਿੰਘ ਸੋਢੀ, ਟ੍ਰੈਫਿਕ ਮਾਰਸ਼ਲ ਅਜੈਬ ਸਿੰਘ ਮੌਜੂਦ ਸਨ।