ਟ੍ਰੈਫਿਕ ਪੁਲਸ ਹੁਣ ਰਾਤ ਨੂੰ ਵੀ ਕੱਟੇਗੀ ਓਵਰ ਸਪੀਡ ਦੇ ਚਲਾਨ

Thursday, Feb 13, 2020 - 02:12 PM (IST)

ਟ੍ਰੈਫਿਕ ਪੁਲਸ ਹੁਣ ਰਾਤ ਨੂੰ ਵੀ ਕੱਟੇਗੀ ਓਵਰ ਸਪੀਡ ਦੇ ਚਲਾਨ

ਚੰਡੀਗੜ੍ਹ (ਸੁਸ਼ੀਲ) : ਓਵਰ ਸਪੀਡ ਕਾਰਨ ਰਾਤ ਨੂੰ ਹੋਣ ਵਾਲੇ ਸੜਕ ਹਾਦਸਿਆਂ 'ਤੇ ਛੇਤੀ ਹੀ ਪੁਲਸ ਲਗਾਮ ਕੱਸਣ ਜਾ ਰਹੀ ਹੈ। ਟ੍ਰੈਫਿਕ ਪੁਲਸ ਰਾਤ ਦੇ ਸਮੇਂ ਤੇਜ਼ ਰਫਤਾਰ ਗੱਡੀ ਭਜਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟ ਕੇ ਉਨ੍ਹਾਂ ਦੇ 3 ਮਹੀਨਿਆਂ ਲਈ ਲਾਈਸੈਂਸ ਰੱਦ ਕਰਵਾਏਗੀ। ਇਸ ਲਈ ਪੁਲਸ ਵਿਭਾਗ ਨੇ ਨਾਈਟ ਵਿਜ਼ਨ ਤਿੰਨ ਸਪੀਡ ਰਾਡਾਰ ਖਰੀਦ ਲਏ ਹਨ। ਨਾਈਟ ਵਿਜ਼ਨ ਸਪੀਡ ਰਾਡਾਰ ਨਾਲ ਉਨ੍ਹਾਂ ਸੜਕਾਂ 'ਤੇ ਨਾਕੇ ਲਾਏ ਜਾਣਗੇ, ਜਿੱਥੇ ਸੜਕ ਹਾਦਸਿਆਂ 'ਚ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਪੁਲਸ ਦੀ ਮੰਨੀਏ ਤਾਂ 2019 'ਚ ਜ਼ਿਆਦਾਤਰ ਸੜਕ ਹਾਦਸੇ ਓਵਰ ਸਪੀਡ ਕਾਰਨ ਹੋਏ ਹਨ। 2019 'ਚ ਟ੍ਰੈਫਿਕ ਪੁਲਸ ਨੇ 8 ਹਜ਼ਾਰ 837 ਓਵਰ ਸਪੀਡ ਦੇ ਚਲਾਨ ਕੀਤੇ ਹਨ, ਜਦੋਂ ਕਿ ਪਿਛਲੇ 3 ਸਾਲਾਂ 'ਚ ਪੁਲਸ ਰਾਤ ਦੇ ਸਮੇਂ 28 ਹਜ਼ਾਰ 166 ਵਾਹਨਾਂ ਦੇ ਚਲਾਨ ਕਰ ਚੁੱਕੀ ਹੈ।


author

Babita

Content Editor

Related News