ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ''ਚ 4 ਖਿਲਾਫ ਮਾਮਲਾ ਦਰਜ
Tuesday, Jun 25, 2019 - 03:38 PM (IST)

ਫਿਰੋਜ਼ਪੁਰ (ਕੁਮਾਰ) : ਬੀਤੇ ਦਿਨੀਂ ਪਿੰਡ ਕਾਸੂ ਬੇਗੂ ਵਿਖੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਚਾਰ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਥਾਣਾ ਕੁਲਗੜ੍ਹੀ ਦੇ ਏ. ਐੱਸ. ਆਈ. ਜਗੀਰ ਸਿੰਘ ਨੇ ਦੱਸਿਆ ਕਿ ਮੁਦੱਈ ਅਮਨਿੰਦਰ ਕੌਰ ਪਤਨੀ ਕਾਬਲ ਸਿੰਘ ਵਾਸੀ ਕਾਸੂ ਬੇਗੂ ਨੇ ਦੋਸ਼ ਲਗਾਉਂਦੇ ਦੱਸਿਆ ਉਸਦਾ ਪਤੀ ਪਿੰਡ ਦੇ ਪੱਪੂ, ਚੰਨਾ, ਹਰਦੀਪ ਸਿੰਘ ਤੇ ਬੋਹੜ ਸਿੰਘ ਹੋਰਾਂ ਨਾਲ ਨਸ਼ਾ ਕਰਦਾ ਸੀ।
ਉਕਤ ਨੇ ਦੱਸਿਆ ਕਿ ਬੀਤੇ ਦਿਨੀਂ ਨਸ਼ੇ ਦੀ ਓਵਰਡੋਜ਼ ਨਾਲ ਉਸਦੇ ਪਤੀ ਕਾਬਲ ਸਿੰਘ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।