ਪੁੱਲ ਦੇ ਚਾਲੂ ਹੋਣ ਤੋਂ ਪਹਿਲਾਂ ਹੀ ਦਰਾਰਾਂ ਪਈਆਂ, ਧੱਸੀ ਸੜਕ

Wednesday, Jul 17, 2019 - 06:16 PM (IST)

ਪੁੱਲ ਦੇ ਚਾਲੂ ਹੋਣ ਤੋਂ ਪਹਿਲਾਂ ਹੀ ਦਰਾਰਾਂ ਪਈਆਂ, ਧੱਸੀ ਸੜਕ

ਜਲਾਲਾਬਾਦ (ਸੇਤੀਆ, ਸੁਮਿਤ) : ਸ਼ਹਿਰ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਲਗਭਗ ਬਣ ਕੇ ਤਿਆਰ ਹੋ ਰਿਹਾ ਓਵਰਬਰਿੱਜ ਚਾਲੂ ਹੋਣ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਆਉਂਦਾ ਦਿਖਾਈ ਦੇ ਰਿਹਾ ਹੈ ਅਤੇ ਸ਼ਹਿਰ ਵਿਚ ਹੋਈ ਇਕ ਬਰਸਾਤ ਨੇ ਹੀ ਉਕਤ ਓਵਰਬਰਿੱਜ ਦੀ ਸੜਕ ਦੇ ਨਿਰਮਾਣ ਕਾਰਜ ਦੀ ਪੋਲ-ਖੋਲ ਕੇ ਰੱਖ ਦਿੱਤੀ ਹੈ। ਆਲਮ ਇਹ ਹੈ ਕਿ ਸੜਕ ਦੇ ਕਾਫੀ ਵਿਚ ਦਰਾਰਾਂ ਪੈ ਚੁੱਕੀਆਂ ਹਨ ਅਤੇ ਕੁੱਝ ਸਾਈਡਾਂ ਤੋਂ ਵੀ ਸੜਕ ਧੱਸ ਗਈ ਹੈ। ਇਥੇ ਦੱਸਣਯੋਗ ਹੈ ਕਿ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸ਼ਹਿਰ ਦੇ ਸ੍ਰੀ ਮੁਕਤਸਰ ਸਾਹਿਬ ਸਰਕੂਲਰ ਰੋਡ ਤੇ ਓਵਰਬਰਿੱਜ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਇਸਦਾ ਕੰਮ ਅਗਸਤ ਵਿਚ ਪੂਰਾ ਹੋਣਾ ਹੈ ਪਰ ਉਕਤ ਰੋਡ ਦੇ ਟਰਾਇਲ ਬੇਸ 'ਤੇ ਹੀ ਓਵਰਬਰਿੱਜ ਦੀ ਸੜਕ ਦਾ ਨਿਰਮਾਣ ਕਾਰਜ ਸਵਾਲਾਂ ਦੇ ਘੇਰੇ ਵਿੱਚ ਹੈ। 

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਓਵਰਬਰਿੱਜ ਤੇ ਸੜਕ ਦਾ ਨਿਰਮਾਣ ਕਾਰਜ ਕੀਤਾ ਜਾਂਦਾ ਹੈ ਕਿ ਪਹਿਲਾਂ ਮਿੱਟੀ ਅਤੇ ਹਰ ਮਟੀਰੀਅਲ ਦੀ ਕੁਟਾਈ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਅਤੇ ਸੜਕ ਦੇ ਨਿਰਮਾਣ ਕਾਰਜ ਸਮੇਂ ਵੀ ਬੱਜਰੀ ਅਤੇ ਲੁੱਕ ਮਿਕਸਰ 'ਤੇ ਵੀ ਧਿਆਨ ਦਿੱਤਾ ਜਾਦਾ ਹੈ ਪਰ ਸ਼ਾਇਦ ਉਕਤ ਰੋਡ ਦੇ ਨਿਰਮਾਣ ਕਾਰਜ ਸਮੇਂ ਕਿਧਰੇ ਨਾ ਕਿਧਰੇ ਬੇਨਿਯਮੀਆਂ ਦੀ ਬੂ ਸਾਹਮਣੇ ਆ ਰਹੀ ਹੈ ਕਿਉਂਕਿ ਉਕਤ ਰੋਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾੜ ਪੈ ਰਹੇ ਹਨ। 

ਉਧਰ ਇਸ ਸੰੰਬੰਧੀ ਜਦੋਂ ਠੇਕੇਦਾਰ ਦੇ ਮੈਨੇਜਰ ਸੋਹਨ ਲਾਲ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਰਸਾਤ ਦੇ ਕੁੱਝ ਦਰਾਰਾਂ ਸਾਮ•ਣੇ ਆਈਆਂ ਹਨ ਪਰ ਜ਼ਿਆਦਾ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬਰਸਾਤ ਜ਼ਿਆਦਾ ਹੁੰਦੀ ਹੈ ਤਾਂਕਿ ਨਿਰਮਾਣ ਕਾਰਜ ਸਮੇਂ ਕਿਧਰੇ ਕੁੱਝ ਤੁਰੱਟੀ ਹੋ ਸਕਦੀ ਹੈ ਜਿਸ ਨੂੰ ਜਲਦੀ ਹੀ ਠੀਕ ਕੀਤਾ ਜਾਵੇਗਾ।


author

Gurminder Singh

Content Editor

Related News